30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਔਰਤ ਕੋਲੋਂ ਨਾਜ਼ਾਇਜ ਸ਼ਰਾਬ ਕੀਤੀ ਬਰਾਮਦ

ਸ਼ਾਹਪੁਰ ਕੰਢੀ, 29 ਅਕਤੂਬਰ (ਰਣਜੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਇਕ ਔਰਤ ਕੋਲੋਂ 50 ਬੋਤਲਾਂ ਨਾਜਾਇਜ ਸ਼ਰਾਬ ਫੜਨ ’ਚ ਕਾਮਯਾਬੀ ਹਾਸਲ ਕੀਤੀ ਹੈ । ਐਸ.

ਅਜੀਤ ਡੈਸਕ 30-10-2026
ਸ਼ਾਹਪੁਰ ਕੰਢੀ, 29 ਅਕਤੂਬਰ (ਰਣਜੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਇਕ ਔਰਤ ਕੋਲੋਂ 50 ਬੋਤਲਾਂ ਨਾਜਾਇਜ ਸ਼ਰਾਬ ਫੜਨ ’ਚ ਕਾਮਯਾਬੀ ਹਾਸਲ ਕੀਤੀ ਹੈ । ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਏ.ਐਸ.ਆਈ. ਨਰੇਸ਼ ਕੁਮਾਰ, ਏ.ਐਸ.ਆਈ. ਮਨਪ੍ਰੀਤ ਕੌਰ ਪੁਲਿਸ ਪਾਰਟੀ ਨਾਲ ਪਿੰਡ ਜੈਨੀ ਨਜ਼ਦੀਕ ਗਸ਼ਤ ਕਰ ਰਹੇ ਸਨ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਜੰਦਰਾਈ ਵਿਖੇ ਇਕ ਔਰਤ ਨਾਜਾਇਜ ਸ਼ਰਾਬ ਵੇਚ ਰਹੀ ਹੈ । ਜਿਸ ’ਤੇ ਤੁਰੰਤ ਪੁਲਿਸ ਕਾਰਵਾਈ ਕਰਦੀ ਹੋਈ ਦੱਸੇ ਪਤੇ ’ਤੇ ਪਹੁੰਚੀ ਤਾਂ ਇਕ ਔਰਤ ਘਰ ਦੇ ਬਾਹਰ ਪਲਾਸਟਿਕ ਦਾ ਕੈਨ ਰੱਖ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਹੀ ਸੀ, ਉਹ ਪੁਲਿਸ ਨੂੰ ਵੇਖ ਕੇ ਘਰ ਅੰਦਰ ਵੜ ਗਈ । ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਦੋਂ ਕੈਨ ਦੇਖਿਆ ਤਾਂ ਉਸ ’ਚ 50 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਹੋਈ । ਔਰਤ ਦੀ ਪਹਿਚਾਣ ਪ੍ਰਵੀਨ ਕੁਮਾਰੀ ਵਜੋਂ ਹੋਈ । ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਸਾਈਂ ਪੌਲੀਟੈਕਨਿਕ ਕਾਲਜ ’ਵਿਚ ਪੰਜਾਬੀ ਗਾਇਕ ਅਮਰ ਸੰਧੂ ਨੇ ਬੰਨ੍ਹਿਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।