24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਰਾਜਾ ਵੜਿੰਗ ਦਾ ਸਰਦਾਰ ਬੂਟਾ ਸਿੰਘ ਪ੍ਰਤੀ ਬਿਆਨ ਘਟੀਆ ਸੋਚ ਦਾ ਪ੍ਰਗਟਾਵਾ - ਬਸਪਾ

ਅਜੀਤ ਡੈਸਕ 05-11-2025
ਧਾਰੀਵਾਲ, 4 ਨਵੰਬਰ (ਸਵਰਨ ਸਿੰਘ)-ਦੇਸ਼ ਦੇ ਗ੍ਰਹਿ ਮੰਤਰੀ ਰਹੇ ਸਰਦਾਰ ਬੂਟਾ ਸਿੰਘ ਵਿਰੁੱਧ ਜਾਤੀ ਅਤੇ ਨਸਲੀ ਟਿੱਪਣੀ ਕਰ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਲਿਤਾਂ ਪ੍ਰਤੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ | ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਹਲਕਾ ਕਾਦੀਆਂ ਦੇ ਪ੍ਰਧਾਨ ਇੰਜ ਕਸਤੂਰੀ ਲਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵੱਖ-ਵੱਖ ਲੀਡਰਾਂ ਵਲੋਂ ਦਲਿਤ ਨੇਤਾਵਾਂ ਖਿਲਾਫ਼ ਵਾਰ-ਵਾਰ ਅਪਮਾਨਯੋਗ ਬਿਆਨਬਾਜ਼ੀ ਕਰਨਾ ਮੰਦਭਾਗਾ ਹੈ | ਇਹ ਅਪਮਾਨ ਸਿਰਫ ਨੇਤਾਵਾਂ ਦਾ ਨਹੀਂ, ਸਗੋਂ ਸਮੁੱਚੇ ਦਲਿਤ ਸਮਾਜ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਲੋਂ ਸ: ਬੂਟਾ ਸਿੰਘ ਪ੍ਰਤੀ ਬੋਲੇ ਬਿਆਨ ਅਤੇ ਪਾਰਟੀ ਦੇ ਬਾਕੀ ਨੇਤਾਵਾਂ ਦੀ ਚੁੱਪੀ ਕਾਰਨ ਦਲਿਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇੰਜ. ਕਸਤੂਰੀ ਲਾਲ ਨੇ ਕਿਹਾ ਕਿ ਜੋ ਵੀ ਜਾਤੀ, ਨਸਲੀ ਟਿੱਪਣੀ ਕਰਦਾ ਹੈ ਤਾਂ ਸਾਸਨ-ਪ੍ਰਸ਼ਾਸਨ ਵਲੋਂ ਸੰਵਿਧਾਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
ਪਿਛਲੀ ਖ਼ਬਰ ਤਰਨ ਤਾਰਨ 'ਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਹੋਵੇਗੀ ਇਤਿਹਾਸਕ ਜਿੱਤ : ਬਲਬੀਰ ਸਿੰਘ ਪੰਨੂੰ ਅਗਲੀ ਖ਼ਬਰ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦੇ ਸਾਲਾਨਾ ਤਿਉਹਾਰ ਮੌਕੇ ਸੰਤਾਂ ਦੀ ਜੀਵਨੀ ਦਾ ਲਿਟਰੇਚਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।