ਧਾਰੀਵਾਲ, 6 ਨਵੰਬਰ (ਜੇਮਸ ਨਾਹਰ)- ਸਮਾਜ 'ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਵਲੋਂ ਕੌਂਸਲਰ ਇੰਦਰਿਆਸ ਹੰਸ ਧਾਰੀਵਾਲ ਨੂੰ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਪੰਜਾਬ ਉਪ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹਰ ਪਾਸੇ ਖੁਸ਼ੀ ਦੀ ਲਹਿਰ ਹੈ | ਇਹ ਜਾਣਕਾਰੀ ਨਵ-ਨਿਯੁਕਤ ਸੂਬਾ ਉਪ ਪ੍ਰਧਾਨ ਪੰਜਾਬ ਇੰਦਰਿਆਸ ਹੰਸ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੈਂ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਫਾਊਾਡਰ ਤੇ ਡਾਇਰੈਕਟਰ ਸਰਬਜੀਤ ਰਾਜ, ਪੰਜਾਬ ਪ੍ਰਧਾਨ ਡਾਕਟਰ ਸੁਭਾਸ਼ ਥੋਬਾ, ਚੇਅਰਮੈਨ ਪੀਟਰ ਚੀਦਾ ਤੇ ਸੂਬਾ ਜਨਰਲ ਸਕੱਤਰ ਡੈਨੀਅਲ ਸਿੱਧੂ ਤੇ ਸਮੂਹ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਨਿਯੁਕਤੀ ਨਾਲ ਨਿਵਾਜ਼ ਕੇ ਸੰਸਥਾ ਦੇ ਨਾਲ ਜੁੜਨ ਤੇ ਭਖਦੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਦੀ ਚੋਣ ਕੀਤੀ ਹੈ | ਮੈਂ ਇਸ ਨਿਯੁਕਤੀ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵਾਂਗਾ |