17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਯੂਨੀਵਰਸਿਟੀ ਯੁਵਕ ਮੇਲੇ 'ਚੋਂ ਰਨਰਅੱੱਪ ਟਰਾਫ਼ੀ ਜਿੱਤੀ

ਅਜੀਤ ਡੈਸਕ 07-11-2025
ਕਾਦੀਆਂ, 6 ਨਵੰਬਰ (ਕੁਲਵਿੰਦਰ ਸਿੰਘ)-ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਿਖੇ ਸਮਾਪਤ ਹੋਏ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਨਰਅੱਪ ਟਰਾਫ਼ੀ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ ਸੰਬੰਧੀ ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਕਰਵਾਏ ਗਏ ਯੁਵਕ ਮੇਲੇ ਦੌਰਾਨ ਕਾਲਜ ਟੀਮ ਵਲੋਂ 'ਬੀ' ਜ਼ੋਨ ਦੇ 'ਬੀ' ਡਵੀਜ਼ਨ ਕਾਲਜਾਂ ਦੇ ਕਰਵਾਏ ਸੱਭਿਆਚਾਰਕ ਤੇ ਕਲਾਤਮਕ ਵੰਨਗੀਆਂ ਦੇ ਮੁਕਾਬਲਿਆਂ 'ਚ ਹਿੱਸਾ ਲਿਆ ਗਿਆ | ਯੁਵਕ ਮੇਲੇ ਵਿਚ ਕਾਲਜ ਟੀਮ ਨੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋਫ਼ੈਸਰ ਹਰਜਿੰਦਰ ਸਿੰਘ, ਸਹਿ-ਇੰਚਾਰਜ ਡਾ. ਸਤਿੰਦਰ ਕੌਰ, ਪ੍ਰੋਫ਼ੈਸਰ ਲਵਪ੍ਰੀਤ ਕੌਰ, ਪ੍ਰੋਫ਼ੈਸਰ ਰਮਨਦੀਪ ਕੌਰ, ਪ੍ਰੋ. ਜਸਕਿਰਨ ਕੌਰ, ਪ੍ਰੋ. ਰਾਜਬੀਰ ਕੌਰ ਤੇ ਹਰਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਹਿੱਸਾ ਲਿਆ ਗਿਆ ਸੀ | ਕਾਲਜ ਨੇ ਕਲਾਤਮਕ ਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਗੀਤ, ਗ਼ਜ਼ਲ ਗਾਇਨ ਵਿਚ ਸਿਮਰਨ ਸਿੰਘ ਪਹਿਲਾ, ਲੋਕ-ਗੀਤ ਗਾਇਨ ਵਿਚ ਸਾਹਿਲ ਸਿੰਘ ਪਹਿਲਾ, ਪੋਸਟਰ ਬਣਾਉਣ ਵਿਚ ਤੰਜ਼ਲਾ ਅਸ਼ਰਫ਼ ਪਹਿਲਾ, ਪੇਂਟਿੰਗ ਮੁਕਾਬਲੇ 'ਚ ਨੁਸਰਤ ਜਹਾਂ ਬੇਗ਼ਮ ਪਹਿਲਾ, ਰੰਗੋਲੀ ਬਣਾਉਣ ਵਿਚੋਂ ਮੁਸਕਾਨ ਦੂਸਰਾ, ਫ਼ੁਲਕਾਰੀ ਕੱਢਣ ਵਿਚ ਸਨਮਪ੍ਰੀਤ ਕੌਰ ਨੇ ਦੂਸਰਾ, ਵਾਦ-ਵਿਵਾਦ (ਪੰਜਾਬੀ) ਮੁਕਾਬਲੇ ਵਿਚ ਮਹਿਕਦੀਪ ਕੌਰ ਤੇ ਮਨਪ੍ਰੀਤ ਕੌਰ ਨੇ ਤੀਸਰਾ, ਸ਼ਾਸਤਰੀ ਸੰਗੀਤ (ਬਿਨਾਂ ਤਾਲ ਵਾਜੇ) ਵਿਚ ਸਿਮਰਨ ਸਿੰਘ ਤੀਸਰਾ, ਕਵਿਤਾ ਉਚਾਰਨ 'ਚੋਂ ਸੰਜਨਾ ਤੀਸਰਾ, ਕਾਰਟੂਨ ਬਣਾਉਣ ਵਿਚ ਆਇਸ਼ਾ ਖਾਤੂਨ ਤੀਸਰਾ ਤੇ ਕਾਲਜ ਗਿੱਧਾ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਨੇ ਰਨਰਅੱਪ ਟਰਾਫ਼ੀ ਜਿੱਤੀ ਹੈ | ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਦੇ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਟੀਮ ਇੰਚਾਰਜ ਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਟ ਕੀਤੀ ਹੈ |
ਪਿਛਲੀ ਖ਼ਬਰ ਪਿੰਡ ਮੰਮਣ ਵਿਖੇ ਦੂਸਰੇ ਵਾਲੀਬਾਲ ਟੂਰਨਾਮੈਂਟ 'ਚ 16 ਨਾਮਵਰ ਟੀਮਾਂ ਨੇ ਲਿਆ ਭਾਗ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ੀ ਮੋਰਚਾ ਖੋਲ੍ਹਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।