17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਸ਼ੰਭੂ ਅੰਦੋਲਨ ਦੌਰਾਨ ਚੋਰੀ ਹੋਈ ਟਰਾਲੀ ਬਦਲੇ ਕਿਸਾਨ ਨੂੰ ਨਵੀਂ ਟਰਾਲੀ ਬਣਾ ਕੇ ਦਿੱਤੀ

ਅਜੀਤ ਡੈਸਕ 07-11-2025
ਧਿਆਨਪੁਰ, 6 ਨਵੰਬਰ (ਕੁਲਦੀਪ ਸਿੰਘ ਸੋਨੂੰ)- ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਰੂਰੀ ਮੀਟਿੰਗ ਪਿੰਡ ਵੀਲਾ ਦੇ ਗੁਰਦੁਆਰਾ ਬਾਬਾ ਨਾਮਦਾਨ ਸਾਹਿਬ ਜੀ ਵਿਖੇ ਸੂਬਾ ਪ੍ਰਧਾਨ ਸ: ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਵਿਚ ਹੋਈ | ਇਸ ਸੰਬੰਧੀ ਮੀਡੀਆ ਮੈਨੇਜਰ ਪੰਜਾਬ ਮਨਜੀਤ ਸਿੰਘ ਬਸੰਤਕੋਟ ਨੇ ਦੱਸਿਆ ਕਿ ਸ਼ੰਭੂ ਬਾਰਡਰ 'ਤੇ ਸਰਕਾਰ ਵਲੋਂ ਜਦੋਂ ਧਰਨੇ ਨੂੰ ਜਬਰਦਸਤੀ ਚੁੱਕਿਆ ਗਿਆ ਸੀ ਤਾਂ ਪਿੰਡ ਵੀਲੇ ਦੀ ਇਕ ਟਰਾਲੀ ਵੀ ਗਾਇਬ ਹੋ ਗਈ ਸੀ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਉਸ ਕਿਸਾਨ ਨੂੰ ਅੱਜ ਨਵੀਂ ਟਰਾਲੀ ਬਣਾ ਕੇ ਦੇ ਦਿੱਤੀ ਗਈ ਹੈ | ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਦੋਝੰਡੇ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਬਾਜਵਾ, ਮੁਖਤਾਰ ਸਿੰਘ ਉਗਰੇਵਾਲ ਕੋਰ ਕਮੇਟੀ ਮੈਂਬਰ, ਹਰਜੀਤ ਸਿੰਘ ਵੀਲ੍ਹਾ ਜ਼ਿਲ੍ਹਾ ਪ੍ਰਧਾਨ, ਬਾਪੂ ਸੁਬੇਗ ਸਿੰਘ ਠੱਠਾ ਅਤੇ ਤਰਸੇਮ ਸਿੰਘ ਭਾਲੋਵਾਲੀ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸੂਬੇ ਦੀਆਂ ਮੰਡੀਆਂ ਵਿਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਜੋ ਕੱਟ ਲਗਾ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉਹ ਬੰਦ ਕੀਤੀ ਜਾਵੇ, ਕਿਸਾਨਾਂ ਨੂੰ ਡੀ.ਏ.ਪੀ. ਤੇ ਯੂਰੀਆ ਖਾਦ ਵੇਚਣ ਵਿਚ ਹੋ ਰਹੀ ਲੁੱਟ ਬੰਦ ਕੀਤੀ ਜਾਵੇ, ਨਹੀਂ ਤਾਂ ਕਿਸਾਨ ਸਖ਼ਤ ਸੰਘਰਸ਼ ਆਰੰਭਣਗੇ | ਮੀਟਿੰਗ ਵਿਚ ਸਰਬਜੀਤ ਸਿੰਘ ਪਿੰਡ ਬੰਬ, ਸਤਵਿੰਦਰ ਸਿੰਘ ਡੇਰਾ ਪਠਾਣਾ, ਚਰਨਜੀਤ ਸਿੰਘ ਉਗਰੇਵਾਲ, ਰਣਜੀਤ ਸਿੰਘ ਬਸੰਤਕੋਟ, ਹਰਭਜਨ ਸਿੰਘ ਜੇ.ਈ. ਕੋਟਲੀ ਸੂਰਤ ਮੱਲੀ, ਰਣਜੀਤ ਸਿੰਘ ਉਮਰਵਾਲ, ਪ੍ਰਧਾਨ ਲਾਡੀ ਚੰਦੂਮਾਝਾ, ਬਚਿੱਤਰ ਸਿੰਘ ਉਮਰਵਾਲ, ਸੁਰਜੀਤ ਸਿੰਘ ਉਮਰਵਾਲ ਸਮੇਤ ਵੱਡੀ ਗਿਣਤੀ 'ਚ ਕਿਸਾਨ ਸ਼ਾਮਿਲ ਹੋਏ |
ਪਿਛਲੀ ਖ਼ਬਰ ਐੱਸ.ਐੱਲ. ਬਾਵਾ ਕਾਲਜ ਨੇ 'ਜ਼ੋਨਲ ਯੂਥ ਫੈਸਟੀਵਲ-2025' ਦੀ ਟਰਾਫੀ ਜਿੱਤ ਕੇ ਇਤਿਹਾਸ ਰਚਿਆ ਅਗਲੀ ਖ਼ਬਰ ਪਿੰਡ ਮੰਮਣ ਵਿਖੇ ਦੂਸਰੇ ਵਾਲੀਬਾਲ ਟੂਰਨਾਮੈਂਟ 'ਚ 16 ਨਾਮਵਰ ਟੀਮਾਂ ਨੇ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।