03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਰੋਕ ਤੋਂ ਬਾਅਦ ਵੀ ਸ਼ਹਿਰ ਅੰਦਰ ਸ਼ਰੇਆਮ ਘੁੰਮ ਰਹੇ ਹਨ ਭਾਰੀ ਵਾਹਨ

ਅਜੀਤ ਡੈਸਕ 21-11-2025
ਗੁਰਦਾਸਪੁਰ, 20 ਨਵੰਬਰ (ਗੁਰਪ੍ਰਤਾਪ ਸਿੰਘ)- ਸ਼ਹਿਰ ਅੰਦਰ ਟਰੈਫ਼ਿਕ ਦੀ ਲਗਾਤਾਰ ਵਧਦੀ ਜਾ ਰਹੀ ਦਿੱਕਤ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਸ਼ਹਿਰ ਅੰਦਰ ਭਾਰੀ ਵਾਹਨਾਂ ਦੀ ਆਮਦ 'ਤੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਪੂਰਨ ਪਾਬੰਦੀ ਲਗਾਈ ਗਈ ਹੈ | ਇਸ ਦੇ ਬਾਵਜੂਦ ਪ੍ਰਸ਼ਾਸਨਿਕ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਸ਼ਹਿਰ ਅੰਦਰ ਭਾਰੀ ਵਾਹਨਾਂ ਦੀ ਆਵਾਜਾਈ ਆਮ ਦੇਖਣ ਨੂੰ ਮਿਲਦੀ ਹੈ ਜੋ ਕਿ ਆਵਾਜਾਈ ਵਿਚ ਦਿੱਕਤ ਪੈਦਾ ਕਰਦੇ ਹਨ ਅਤੇ ਆਮ ਲੋਕਾਂ ਦੀ ਖੱਜਲ ਖ਼ੁਆਰੀ ਦਾ ਕਾਰਨ ਬਣਦੇ ਹਨ | ਇਹ ਸਭ ਕੁਝ ਸ਼ਹਿਰ ਦੇ ਸੰਗਲਪੁਰਾ ਰੋਡ 'ਤੇ ਆਮ ਦੇਖਣ ਨੂੰ ਮਿਲਦਾ ਹੈ, ਜਿੱਥੇ ਹੋਲਸੇਲ ਦੀਆਂ ਦੁਕਾਨਾਂ ਦੇ ਬਾਹਰ ਵੱਡੇ ਵੱਡੇ ਟਰੱਕ ਸਮਾਨ ਉਤਾਰਨ ਆਉਂਦੇ ਹਨ ਅਤੇ ਘੰਟਿਆਂਬੱਧੀ ਟ੍ਰੈਫਿਕ ਵਿਚ ਵਿਘਨ ਬਣੇ ਰਹਿੰਦੇ ਹਨ | ਇਨ੍ਹਾਂ ਕਰਕੇ ਲਗਾਤਾਰ ਆ ਰਹੀ ਟ੍ਰੈਫਿਕ ਸਮੱਸਿਆ ਦੇ ਕਾਰਨ ਸ਼ਹਿਰ ਦੇ ਇਸ ਹਿੱਸੇ ਦੇ ਲੋਕ ਬਹੁਤ ਦੁਖੀ ਹਨ | ਅੱਜ ਵੀ ਸ਼ਹਿਰ ਦੇ ਇਸ ਹਿੱਸੇ ਵਿਚ ਸੜਕ 'ਤੇ ਲੱਗੇ ਵੱਡੇ-ਵੱਡੇ ਟਰੱਕਾਂ ਕਾਰਨ ਆਵਾਜਾਈ ਕਰੀਬ ਇਕ ਘੰਟੇ ਤੱਕ ਪ੍ਰਭਾਵਿਤ ਰਹੀ ਜਿਸ ਦੀ ਸੂਚਨਾ ਲੋਕਾਂ ਵਲੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੀ.ਸੀ.ਆਰ. ਮੁਲਾਜ਼ਮਾਂ ਵਲੋਂ ਉਕਤ ਟਰੱਕਾਂ ਦੇ ਚਲਾਨ ਕੱਟੇ ਗਏ |
ਪਿਛਲੀ ਖ਼ਬਰ ਪਾਵਰਕਾਮ ਤੇ ਪੈਨਸ਼ਨਰਾਂ ਦੀ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ 7 ਗਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ, ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।