02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਜਥੇ: ਲੰਗਾਹ ਵਲੋਂ ਪਿੰਡਾਂ 'ਚ ਮੀਟਿੰਗਾਂ

ਅਜੀਤ ਡੈਸਕ 21-11-2025
ਵਡਾਲਾ ਬਾਂਗਰ, 20 ਨਵੰਬਰ (ਭੁੰਬਲੀ)- ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾ. ਮੰਤਰੀ ਜਥੇ: ਸੁੱਚਾ ਸਿੰਘ ਲੰਗਾਹ ਨੇ ਅਕਾਲੀ ਦਲ ਦੀ ਮਜ਼ਬੂਤੀ ਲਈ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਅਕਾਲੀ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਤੇ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ ਹੈ | ਇਸ ਮੌਕੇ ਜਥੇ: ਲੰਗਾਹ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਹਨ | ਜਥੇ: ਲੰਗਾਹ ਨੇ ਕਿਹਾ ਕਿ ਪੰਜਾਬ ਦਾ ਜਿੰਨਾ ਵਿਕਾਸ ਅਕਾਲੀ ਦਲ (ਬ) ਸਰਕਾਰ ਦੇ ਕਾਰਜਕਾਲ ਵਿਚ ਹੋਇਆ ਹੈ, ਉਨਾ ਕਿਸੇ ਹੋਰ ਸਰਕਾਰ ਵੇਲੇ ਨਹੀਂ ਹੋਇਆ | ਜੇਕਰ ਲੋਕਾਂ ਨੇ ਭਵਿੱਖ ਵਿਚ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਤਾਂ ਅਸੀਂ ਲੋਕਾਂ ਨੂੰ ਅਮਨ-ਸ਼ਾਂਤੀ ਦਾ ਰਾਜ ਦੇਵਾਂਗੇ | ਉਹ ਅੱਜ ਪਿੰਡ ਭੰਡਾਲ ਵਿਚ ਸਾ. ਸਰਪੰਚ ਕੈਪਟਨ ਕੁਲਦੀਪ ਸਿੰਘ ਭੰਡਾਲ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਸਾ. ਸਰਪੰਚ ਰਣਧੀਰ ਸਿੰਘ ਨਾਨੋਹਾਰਨੀ, ਸਾ. ਡਾਇਰੈਕਟਰ ਪੰਜਾਬ ਹਰਿੰਦਰਪਾਲ ਸਿੰਘ ਗੋਰਾ ਵਡਾਲਾ ਬਾਂਗਰ, ਸਾ. ਸੰਮਤੀ ਮੈਂਬਰ ਜਥੇਦਾਰ ਰਛਪਾਲ ਸਿੰਘ ਢਿੱਲੋਂ, ਸਾ. ਸਰਪੰਚ ਪਰਮਜੀਤ ਸਿੰਘ ਪੰਮਾ ਅਠਵਾਲ, ਸਾ. ਸਰਪੰਚ ਬਾਬਾ ਅਵਤਾਰ ਸਿੰਘ ਵਡਾਲਾ ਬਾਂਗਰ, ਸਾ. ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਇੰਸਪੈਕਟਰ ਬਲਜੀਤ ਸਿੰਘ ਭੰਡਾਲ, ਪ੍ਰਧਾਨ ਜਸਵੰਤ ਸਿੰਘ ਪਿੰਡੀਆਂ, ਬਲਬੀਰ ਸਿੰਘ ਭੰਡਾਲ, ਹਰਭਜਨ ਸਿੰਘ ਸਾ. ਸੰਮਤੀ ਮੈਂਬਰ ਮੁਸਤਰਾਪੁਰ, ਨੰਬਰਦਾਰ ਕੁਲਦੀਪ ਸਿੰਘ ਮੁਸਤਰਾਪੁਰ, ਸਾ. ਸਰਪੰਚ ਸੇਵਾ ਸਿੰਘ ਮੁਸਤਰਾਪੁਰ, ਸੈਕਟਰੀ ਸਤਿੰਦਰਪਾਲ ਸਿੰਘ, ਸਾ. ਸਰਪੰਚ ਪਲਵਿੰਦਰ ਸਿੰਘ ਅਮਰਗੜ੍ਹ, ਜੋਬਨਜੀਤ ਸਿੰਘ ਭੱਟੀ, ਸਤਪਾਲ ਸਿੰਘ ਪੰਚ ਮੁਸਤਰਾਪੁਰ, ਬਸੰਤ ਸਿੰਘ, ਸੁੱਚਾ ਸਿੰਘ ਪ੍ਰਧਾਨ, ਤਜਿੰਦਰ ਸਿੰਘ ਟੋਨੀ, ਹਰਭਜਨ ਸਿੰਘ ਮੱਲਿਆਂਵਾਲ, ਬਿਕਰਮਜੀਤ ਸਿੰਘ ਮੱਲਿਆਂਵਾਲ, ਸੁਰਿੰਦਰ ਸਿੰਘ ਮੱਲਿਆਂਵਾਲ, ਕੁਲਬੀਰ ਸਿੰਘ ਸਰਪੰਚ ਖਾਨੋਵਾਲ, ਭੁਪਿੰਦਰ ਸਿੰਘ ਦਾਦੂਵਾਲ ਸਮੇਤ ਹੋਰਨਾਂ ਪਿੰਡਾਂ ਦੇ ਅਕਾਲੀ ਵਰਕਰ ਵੀ ਮੌਜ਼ੂਦ ਸਨ |
ਪਿਛਲੀ ਖ਼ਬਰ ਬਸਪਾ ਨੇ ਹੜ੍ਹ ਪ੍ਰਭਾਵਿਤਾਂ ਲਈ ਦਵਾਈਆਂ ਸਿਵਲ ਸਰਜਨ ਨੰੂ ਭੇਟ ਕੀਤੀਆਂ ਅਗਲੀ ਖ਼ਬਰ ਵਿਧਾਇਕ ਪਾਹੜਾ ਨੇ 23ਵੀਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੇ ਐਥਲੀਟ ਰਛਪਾਲ ਸਿੰਘ ਨੂੰ ਕੀਤਾ ਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।