29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ਰਧਾ ਨਾਲ ਵਪਾਰ ਮੰਡਲ ਨੇ ਨਗਰ ਕੀਰਤਨ ਦਾ ਕੀਤਾ ਸ਼ਾਨਦਾਰ ਸਵਾਗਤ

ਅਜੀਤ ਡੈਸਕ 22-11-2025
ਪਠਾਨਕੋਟ, 21 ਨਵੰਬਰ (ਸੰਧੂ)- ਪਠਾਨਕੋਟ ਪਹੁੰਚਣ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਗੁਰਦਾਸਪੁਰ ਰੋਡ 'ਤੇ ਵਪਾਰ ਮੰਡਲ ਪਠਾਨਕੋਟ ਤੇ ਪਠਾਨਕੋਟ ਵਪਾਰ ਮੰਡਲ ਦੁਆਰਾ ਸਾਂਝੇ ਤੌਰ 'ਤੇ ਸਵਾਗਤ ਕੀਤਾ ਗਿਆ ਜਿਸ ਦੀ ਅਗਵਾਈ ਪ੍ਰਧਾਨ ਦੀਪੇਂਦਰ ਸਿੰਘ ਅਰੋੜਾ ਤੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਨੇ ਕੀਤੀ | ਡਿਪਟੀ ਕਮਿਸ਼ਨਰ ਡਾ: ਪੱਲਵੀ, ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਅਰਸ਼ਦੀਪ ਸਿੰਘ, 'ਆਪ' ਆਗੂ ਸਵਰਨ ਸਲਾਰੀਆ ਤੇ 'ਆਪ' ਆਗੂ ਸੌਰਭ ਬਹਿਲ ਇਸ ਮੌਕੇ ਮੌਜੂਦ ਸਨ | ਪ੍ਰਧਾਨ ਦੀਪੇਂਦਰ ਅਰੋੜਾ ਤੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਨੂੰ ਤਿਆਗ, ਤਪੱਸਿਆ, ਮਨੁੱਖਤਾ ਤੇ ਸਰਵਉੱਚ ਕੁਰਬਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਧਰਮ, ਮਨੁੱਖੀ ਅਧਿਕਾਰਾਂ ਤੇ ਨਿਆਂ ਦੀ ਰੱਖਿਆ ਲਈ ਉਨ੍ਹਾਂ ਦਾ ਯੋਗਦਾਨ ਨਾ ਸਿਰਫ਼ ਸਿੱਖ ਇਤਿਹਾਸ 'ਚ ਸਗੋਂ ਵਿਸ਼ਵ ਇਤਿਹਾਸ ਵਿਚ ਵੀ ਬੇਮਿਸਾਲ ਹੈ | ਇਸ ਮੌਕੇ ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਮੁੱਖ ਸਲਾਹਕਾਰ ਸਤੀਸ਼ ਮਹੇਂਦਰੂ, ਸੂਬਾ ਜਨਰਲ ਸਕੱਤਰ ਐਲ.ਆਰ. ਸੋਢੀ, ਸੂਬਾ ਸਕੱਤਰ ਸੁਨੀਲ ਮਹਾਜਨ, ਸਰਪ੍ਰਸਤ ਦਵਿੰਦਰ ਸਿੰਘ ਮਿੰਟੂ, ਜ਼ਿਲ੍ਹਾ ਉਪ ਚੇਅਰਮੈਨ ਨਰੇਸ਼ ਅਰੋੜਾ, ਖ਼ਜ਼ਾਨਚੀ ਸੁਰੇਂਦਰ ਮਹਾਜਨ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਮਹਾਜਨ, ਪੀ.ਆਰ.ਓ. ਰਾਜੇਸ਼ ਭਾਟੀਆ, ਸੀਨੀਅਰ ਉਪ ਪ੍ਰਧਾਨ ਰਾਮਪਾਲ ਭੰਡਾਰੀ, ਕੋਰ ਕੈਬਨਿਟ ਕਾਰਜਕਾਰੀ ਪਿ੍ੰਸ ਅਰੋੜਾ, ਰਾਕੇਸ਼ ਵਡੈਹਰਾ, ਵਿਜੇ ਰਾਣਾ, ਕੋਰ ਕੈਬਨਿਟ ਕਾਰਜਕਾਰੀ ਮਨੋਜ ਰੈਨਾ, ਪੁਨੀਤ ਓਹਰੀ, ਐਡਵੋਕੇਟ ਜੇ.ਡੀ. ਸ਼ਰਮਾ, ਪਠਾਨਕੋਟ ਵਪਾਰ ਮੰਡਲ ਤੋਂ ਮੁੱਖ ਸਰਪ੍ਰਸਤ ਆਰ.ਐਲ. ਖੋਸਲਾ, ਚੇਅਰਮੈਨ ਅਨਿਲ ਮਹਾਜਨ, ਕੈਸ਼ੀਅਰ ਨਵੀਨ ਮਲਹੋਤਰਾ, ਕੈਸ਼ੀਅਰ ਨਰਾਇਣਦੀਪ ਸਿੰਘ, ਪੀ.ਆਰ.ਓ. ਸੰਜੇ ਨੰਦਾ, ਅਨਿਲ ਪਾਸੀ, ਅਸ਼ਵਨੀ ਗੁਪਤਾ, ਸਰਵਜੀਤ ਗੁਲਾਟੀ, ਅਜੇ ਸੋਨੀ, ਹਰਜਿੰਦਰ ਸਿੰਘ, ਪ੍ਰਦੀਪ ਅਗਰਵਾਲ, ਗੁਰਜੀਤ ਸਿੰਘ ਹਾਂਡਾ, ਵਿਕਾਸ ਸੈਣੀ ਚੇਅਰਮੈਨ ਮਾਰਕੀਟ ਕਮੇਟੀ, ਰਾਜੇਸ਼ਵਰ ਸਿੰਘ, ਰਣਜੀਤ ਸਿੰਘ, ਸੰਜੇ ਅਤੇ ਵਿਜੇ ਮਹਾਜਨ ਸਮੇਤ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ 5.87 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਠਾਨਕੋਟ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।