10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜਮਹੂਰੀ ਕਿਸਾਨ ਸਭਾ ਵਲੋਂ 26 ਦੇ ਚੰਡੀਗੜ੍ਹ ਮੁਜ਼ਾਹਰੇ ਲਈ ਜ਼ੋਰਦਾਰ ਤਿਆਰੀ-ਅਜਨਾਲਾ

ਅਜੀਤ ਡੈਸਕ 23-11-2025
ਗੁਰਦਾਸਪੁਰ, 22 ਨਵੰਬਰ (ਗੁਰਪ੍ਰਤਾਪ ਸਿੰਘ)- ਜਮਹੂਰੀ ਕਿਸਾਨ ਸਭਾ ਜਿਲਾ ਗੁਰਦਾਸਪੁਰ ਦੀ ਭਰਵੀਂ ਮੀਟਿੰਗ ਸ਼ਹੀਦ ਬਲਜੀਤ ਸਿੰਘ ਭਵਨ ਜੇਲ ਰੋਡ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਕਲਾਨੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਰਘਬੀਰ ਸਿੰਘ ਪਕੀਵਾ, ਮੱਖਣ ਸਿੰਘ ਕੁਹਾੜ, ਜਗੀਰ ਸਿੰਘ ਸਲਾਚ, ਅਜੀਤ ਸਿੰਘ ਹੁੰਦਲ, ਅਵਤਾਰ ਸਿੰਘ ਠੱਠਾ, ਕੁਲਵਿੰਦਰ ਸਿੰਘ ਤਿੱਬੜ, ਆਜ਼ਾਦ ਸਿੰਘ ਸ਼ਾਹਪੁਰ ਜਾਜਨ, ਰਘਬੀਰ ਸਿੰਘ ਚਾਹਲ, ਹੈਡ ਮਾਸਟਰ ਅਬਨਾਸ਼ ਸਿੰਘ, ਬਲਜੀਤ ਸਿੰਘ ਕਲਾਨੌਰ, ਰਣਜੀਤ ਸਿੰਘ ਰਾਣਾ ਘਰਾਲਾ, ਕਪੂਰ ਸਿੰਘ ਘੁੰਮਣ ਅਤੇ ਰਜਿੰਦਰ ਸੋਨੰੂ ਘਰਾਲਾ ਆਦਿ ਨੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਨਵਾਂ ਬਿਜਲੀ ਸੋਧ ਬਿਲ ਲਿਆਂਦਾ ਜਾ ਰਿਹਾ ਹੈ, ਉਹ ਮੋਬਾਈਲਾਂ ਲਈ ਇੰਟਰਨੈੱਟ ਦੇਣ ਵਾਲੀਆਂ ਵੱਖ-ਵੱਖ ਕੰਪਨੀਆਂ ਵਾਂਗ ਹੀ ਹੈ ਅਤੇ ਨਿੱਜੀਕਰਨ ਬਾਅਦ ਬਿਜਲੀ ਲਈ ਪਹਿਲਾਂ ਪੈਸੇ ਦੇਣੇ ਲਾਜ਼ਮੀ ਹੋ ਜਾਣਗੇ ਤੇ ਹਰ ਤਰ੍ਹਾਂ ਦੀ ਸਬਸਿਡੀ ਵੀ ਬੰਦ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦਾ 26 ਨਵੰਬਰ ਦਾ ਚੰਡੀਗੜ੍ਹ ਦਾ ਲਾ-ਮਿਸਾਲ ਮੁਜ਼ਾਹਰਾ ਪੰਜਾਬ ਸਰਕਾਰ ਨੂੰ ਇਹ ਬਿਲ ਨਾ-ਮਨਜ਼ੂਰ ਕਰਨ ਲਈ ਮਜਬੂਰ ਕਰ ਦੇਵੇਗਾ | ਫ਼ੈਸਲਾ ਕੀਤਾ ਗਿਆ ਕਿ ਦੋ ਬੱਸਾਂ ਕਲਾਨੌਰ ਤੋਂ, ਇਕ ਬੱਸ ਤਿੱਬੜ ਤੋਂ, ਇਕ ਸਲਾਚਾਂ ਤੋਂ, ਇਕ ਠੱਠੇ ਤੋਂ, ਇਕ ਠੱਕਰਸੰਧੂ ਤੋਂ' ਤੇ ਇਕ ਘੁਮਾਣਾਂ ਤੋਂ ਚੱਲੇਗੀ | ਕੁੱਲ ਸੱਤ ਬੱਸਾਂ ਜਮਹੂਰੀ ਕਿਸਾਨ ਸਭਾ ਵਲੋਂ ਚੰਡੀਗੜ੍ਹ ਮੁਜ਼ਾਹਰੇ ਲਈ ਚੱਲਣਗੀਆਂ | ਇਸ ਮੌਕੇ ਵੀਰ ਸਿੰਘ ਕਲਾਨੌਰ, ਗੁਰਮੀਤ ਸਿੰਘ ਥਾਣੇਵਾਲ, ਕੁਲਵੰਤ ਸਿੰਘ ਬਾਠ, ਸਤਨਾਮ ਸਿੰਘ ਕਲਾਨੌਰ, ਪੁਸ਼ਪਿੰਦਰ ਸਿੰਘ ਸ਼ਾਹਪੁਰ ਜਾਜਨ, ਰਛਪਾਲ ਸਿੰਘ ਰਵਾਲ, ਜੋਗਿੰਦਰ ਸਿੰਘ ਰਵਾਲ, ਹਰਜਿੰਦਰ ਸਿੰਘ ਰਵਾਲ, ਕੁਲਵੰਤ ਸਿੰਘ ਮੀਆਂ ਕੋਟ, ਮਲਕੀਅਤ ਸਿੰਘ ਬੁੱਢਾ ਕੋਟ, ਬਲਪ੍ਰੀਤ ਸਿੰਘ, ਬਰਿੰਦਰ ਸਿੰਘ ਲਾਡੀ ਘਰਾਲਾ, ਕੁਲਜੀਤ ਸਿੰਘ ਰੰਧਾਵਾ, ਕੁਲਜੀਤ ਸਿੰਘ ਸਿਧਵਾਂ ਜਮੀਤਾਂ, ਗੁਰਿੰਦਰ ਸਿੰਘ ਮੰਪੀ, ਚਰਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਵਿਧਾਨ ਦਿਵਸ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਦੀ ਮਾਨਿਆ ਸੇਠ ਨੇ ਸੀ.ਏ. ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।