13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਖਾਸ ਸਭਾ ਕਰਵਾਈ

ਅਜੀਤ ਡੈਸਕ 23-11-2025
ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਖਾਸ ਸਭਾ ਕਰਵਾਈ ਗਈ | ਵਿਦਿਆਰਥੀਆਂ ਵਲੋਂ ਸ਼ੁਰੂਆਤ ਵਿਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉੱਤੇ ਝਾਤ ਪਾਈ ਗਈ | ਉਪਰੰਤ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਸ਼ਬਦ ਗਾਇਨ ਕੀਤਾ ਗਿਆ | ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਵਿਦਿਆਰਥੀਆਂ ਦੁਆਰਾ ਉਚਾਰਨ ਕੀਤੀਆਂ ਗਈਆਂ | ਇਸ ਵਿਸ਼ੇਸ਼ ਸਭਾ ਵਿਚ ਗੁਰੂ ਸਾਹਿਬ ਦੇ ਉਪਦੇਸ਼ਾਂ ਸ਼ਾਂਤੀ, ਸਹਿਣਸ਼ੀਲਤਾ ਤੇ ਸਰਬੱਤ ਦੇ ਭਲੇ ਦੀ ਪ੍ਰੇਰਨਾ ਨਾਲ ਸੰਬੰਧਿਤ ਸਾਖੀਆਂ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ | ਗੁਰੂ ਜੀ ਦੀ ਸ਼ਹਾਦਤ ਦੇ ਮੌਕੇ ਉੱਤੇ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਸਾਂਘਾ ਤੇ ਡਾਇਰੈਕਟਰ ਮਨਜੀਤ ਸਾਂਘਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤਾਂ ਉੱਤੇ ਚੱਲੀਏ, ਆਪਣੇ ਦਿਲ ਵਿਚ ਨਿਮਰਤਾ ਰੱਖੀਏ, ਮਨ ਵਿਚ ਸੱਚਾਈ ਤੇ ਹੌਂਸਲਾ ਤੇ ਦੂਜਿਆਂ ਲਈ ਦਇਆ ਰੱਖੀਏ | ਅਖੀਰ ਵਿਚ ਸਕੂਲ ਪਿ੍ੰਸੀਪਲ ਚਾਰੂ ਸਿੰਘ ਪੰਨੂੰ ਵਲੋਂ ਵਿਦਿਆਰਥੀਆਂ ਦੁਆਰਾ ਇਹ ਪ੍ਰਣ ਲਿਆ ਗਿਆ ਕਿ ਗੁਰੂ ਸਾਹਿਬ ਦੀ ਬਾਣੀ ਤੇ ਬਲਿਦਾਨ ਨੂੰ ਜ਼ਿੰਦਗੀ ਵਿਚ ਅੰਕਿਤ ਕਰਨਗੇ ਤੇ ਪਿਆਰ ਸੱਚਾਈ ਤੇ ਮਨੁੱਖਤਾ ਦੇ ਰਾਹ ਉੱਤੇ ਤੁਰਨ ਦੀ ਕੋਸ਼ਿਸ਼ ਕਰਨਗੇ |
ਪਿਛਲੀ ਖ਼ਬਰ ਐੱਸ.ਐੱਲ. ਬਾਵਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਸੈਮੀਨਾਰ ਅਗਲੀ ਖ਼ਬਰ ਐਨ.ਈ.ਐੱਸ. ਕੋਠੀ ਅਠਵਾਲ ਸਕੂਲ ਵਿਖੇ ਸਾਲਾਨਾ ਖੇਡਾਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।