14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੱਗੜੀ ਸੰਭਾਲ ਜੱਟਾ ਲਹਿਰ ਨੇ ਧਰਨਾ ਕੀਤਾ ਮੁਲਤਵੀ

ਅਜੀਤ ਡੈਸਕ 23-11-2025
ਗੁਰਦਾਸਪੁਰ, 22 ਨਵੰਬਰ (ਅਸ਼ੋਕ ਸ਼ਰਮਾ)- ਪੱਗੜੀ ਸੰਭਾਲ ਜੱਟਾ ਲਹਿਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਲਾਲੀਆ ਪੈੱ੍ਰਸ ਸਕੱਤਰ ਤੇ ਬਲਦੇਵ ਸਿੰਘ ਸੇਖਵਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਪਿੰਡ ਗੁਰੀਆ ਤੇ ਪੁਰਾਣਾ ਸ਼ਾਲਾ ਦੇ ਕਿਸਾਨਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਪਾਣੀ ਨਾਲ ਖ਼ਰਾਬ ਹੋ ਗਈਆਂ ਹਨ ਜਿਸ ਦੀ ਮਾਲ ਮਹਿਕਮੇ ਵਲੋਂ ਗਿਰਦਾਵਰੀਆਂ ਵੀ ਕਰ ਲਈਆਂ ਸਨ ਪਰ ਇਨ੍ਹਾਂ ਕਿਸਾਨਾਂ ਨੰੂ ਪੰਜਾਬ ਸਰਕਾਰ ਵਲੋਂ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਜਿਸ ਦੇ ਰੋਸ ਵਜੋਂ ਕਿਸਾਨਾਂ ਵਲੋਂ ਧਰਨਾ ਦਿੱਤਾ ਜਾਣਾ ਸੀ ਜਿਸ ਨੰੂ ਲੈ ਕੇ ਐਸ.ਡੀ.ਐਮ. ਦੀਨਾਨਗਰ ਅਤੇ ਡੀ.ਐਸ.ਪੀ. ਵਲੋਂ ਕਿਸਾਨਾਂ ਨੰੂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਤੇ ਇਸੇ ਹਫ਼ਤੇ ਕਿਸਾਨਾਂ ਦੀ ਡੀ.ਸੀ. ਨਾਲ ਗੱਲਬਾਤ ਕਰਵਾ ਕੇ ਮੁਸ਼ਕਿਲ ਦਾ ਹੱਲ ਕਰ ਦਿੱਤਾ ਜਾਵੇਗਾ | ਇਸ ਮੌਕੇ ਸੁਰਜੀਤ ਸਿੰਘ ਬਿੱਲਾ, ਮਾਝਾ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਪਾਲ, ਸਤਨਾਮ ਸਿੰਘ ਬਾਗੜੀਆ, ਸਮਿੰਦਰ ਸਿੰਘ, ਜਗਜੀਤ ਸਿੰਘ ਜੌਨੀ, ਹਰਬੰਤ ਸਿੰਘ, ਸੁਖਵਿੰਦਰ ਸਿੰਘ ਭਿੱਲੀ, ਬਲਜੀਤ ਸਿੰਘ ਨੀਟਾ, ਪਰਮਪਾਲ, ਰਣਜੀਤ ਸਿੰਘ ਰਾਣਾ, ਬਲਜਿੰਦਰ ਸਿੰਘ, ਲਵਜਿੰਦਰ ਸਿੰਘ, ਲਖਬੀਰ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ, ਲੱਖਾ ਸਿੰਘ ਜਗਤਪੁਰ ਤੇ ਹੋਰ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਅਗਲੀ ਖ਼ਬਰ ਦ ਮਿਲੇਨੀਅਮ ਸਕੂਲ ਬਟਾਲਾ ਦਾ ਵਿਦਿਆਰਥੀ ਗੁਰਨਾਜ਼ ਸਿੰਘ 'ਮਾਰਵਲ ਆਫ ਸਾਹੋਦਯਾ' ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।