ਬਹਿਰਾਮਪੁਰ, 24 ਨਵੰਬਰ (ਪ੍ਰੋ: ਬਲਬੀਰ ਸਿੰਘ ਕੋਲਾ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਪਾਲਿਸੀ 'ਜਿਸ ਕਾ ਖੇਤ ਉਸ ਕੀ ਰੇਤ' ਦੇ ਤਹਿਤ ਰਾਵੀ ਦਰਿਆ ਦੇ ਪੱਤਣ ਮਕੌੜਾ, ਮਰਾੜਾ ਤੇ ਦਰਿਆ ਵਿਚੋਂ ਵੱਡੇ ਪੱਧਰ 'ਤੇ ਰੇਤਾ ਕੱਢਣ ਦਾ ਕੰਮ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ | ਰਾਵੀ ਦਰਿਆ ਵਿਚ ਹੋ ਰਹੀ ਮਾਈਨਿੰਗ ਨੰੂ ਰੋਕਣ ਲਈ ਭਾਵੇਂ ਆਸ-ਪਾਸ ਦੇ ਪਿੰਡ ਜਿਨ੍ਹਾਂ ਵਿਚ ਮਕੌੜਾ, ਚੰਡੀਗੜ੍ਹ, ਚੱਕ ਰਾਮ ਸਹਾਏ, ਝਬਕਰਾ, ਨਾਭਾ ਦਾਸ ਕਾਲੋਨੀ, ਜੁੱਗੋਚੱਕ ਟਾਂਡਾ ਆਦਿ ਵਲੋਂ ਮਤੇ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ, ਰੋਸ ਪ੍ਰਦਰਸ਼ਨ ਕੀਤੇ ਗਏ, ਹਲਕਾ ਵਿਧਾਇਕਾ ਅਰੁਣਾ ਚੌਧਰੀ ਵਲੋਂ ਇਜਲਾਸ ਵਿਚ ਵੀ ਇਹ ਮੁੱਦਾ ਉਠਾਇਆ ਗਿਆ ਪਰ ਫਿਰ ਵੀ ਬੀਤੀ ਸ਼ੁੱਕਰਵਾਰ ਤੋਂ ਵੱਡੀ ਗਿਣਤੀ 'ਚ ਪੋਕਲੇਨ, ਜੇ.ਸੀ.ਬੀ, ਟਿੱਪਰਾਂ ਤੇ ਟਰਾਲੀਆਂ ਨਾਲ ਦਰਿਆ ਵਿਚੋਂ ਰੇਤਾ ਕੱਢੇ ਜਾਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਦਰਜਨਾਂ ਗੱਡੀਆਂ 'ਚ ਸੈਂਕੜੇ ਨੌਜਵਾਨ ਦਰਿਆ ਵਿਚੋਂ ਰੇਤਾ ਕੱਢਣ ਵਾਲਿਆਂ ਦਾ ਸਾਥ ਦੇ ਰਹੇ ਹਨ | ਰੇਤ ਮਾਫ਼ੀਆ ਦੀ ਇਲਾਕੇ 'ਚ ਪੂਰੀ ਦਹਿਸ਼ਤ ਫੈਲੀ ਹੋਈ ਹੈ | (ਬਾਕੀ ਸਫਾ 6 'ਤੇ)