20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਰਾਵੀ ਦਰਿਆ ਦੇ ਪੱਤਣ ਮਕੌੜਾ 'ਤੇ ਪਨਟੂਨ ਪੁਲ ਬਣਾਉਣ ਦਾ ਕੰਮ ਜ਼ੋਰਾਂ 'ਤੇ

ਅਜੀਤ ਡੈਸਕ 25-11-2025
ਬਹਿਰਾਮਪੁਰ, 24 ਨਵੰਬਰ (ਪ੍ਰੋ: ਬਲਬੀਰ ਸਿੰਘ ਕੋਲਾ)- ਰਾਵੀ ਦਰਿਆ ਦੇ ਪੱਤਣ ਮਕੌੜਾ 'ਤੇ ਲੋਕ ਨਿਰਮਾਣ ਵਿਭਾਗ ਵਲੋਂ ਪਲਟੂਨ ਪੁਲ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਜੋ ਬਹੁਤ ਜਲਦ ਬਣ ਕੇ ਚਾਲੂ ਕਰ ਦਿੱਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਲਟੂਨ ਪੁਲ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਵੱਡੇ ਪੱਧਰ 'ਤੇ ਆਏ ਹੜ੍ਹਾਂ ਦੇ ਕਾਰਨ ਪਲਟੂਨ ਪੁਲ ਦੁਬਾਰਾ ਬਣਨ ਦਾ ਕੰਮ ਲੇਟ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਆਏ ਹੜ੍ਹਾਂ ਕਾਰਨ ਢੋਲ ਮਿੱਟੀ ਨਾਲ ਭਰ ਗਏ ਸਨ ਜਿਨ੍ਹਾਂ ਨੰੂ ਖ਼ਾਲੀ ਕਰਨ ਲਈ ਕਾਫ਼ੀ ਸਮਾਂ ਖ਼ਰਾਬ ਹੋਇਆ ਹੈ | ਇਸ ਵਾਰ ਦਰਿਆ ਦੇ ਪਾਰਲੇ ਪਾਸੇ ਕੰਢੇ ਨੰੂ ਢਾਹ ਲੱਗਣ ਕਰਕੇ ਵੀ ਪੁਲ ਲੰਮਾ ਹੋ ਗਿਆ ਹੈ | ਹੁਣ ਤੱਕ ਪਲਟੂਨ ਪੁਲ ਦੇ 32 ਢੋਲ ਲਗਾ ਦਿੱਤੇ ਗਏ ਹਨ ਤੇ ਹੋਰ 4 ਢੋਲ ਲਗਾ ਕੇ ਪੁਲ ਦੋ ਤਿੰਨ ਦਿਨਾਂ ਤੱਕ ਬਣ ਕੇ ਤਿਆਰ ਹੋ ਜਾਵੇਗਾ | ਪਲਟੂਨ ਪੁਲ ਬਣਨ ਨਾਲ ਦਰਿਆ ਪਾਰ ਲੰਘਣ ਵਾਲੇ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ | ਪਲਟੂਨ ਪੁਲ ਦਾ ਸਾਮਾਨ ਪੂਰਾ ਕਰਨ ਲਈ ਵਿਭਾਗ ਪੂਰੀ ਤੇਜ਼ੀ ਨਾਲ ਯਤਨ ਕਰ ਰਿਹਾ ਹੈ |
ਪਨਟੂਨ ਪੁਲ ਦੀ ਤਿਆਰੀ 'ਚ ਲੱਗੀ ਲੇਬਰ | ਤਸਵੀਰਾਂ: ਪ੍ਰੋ: ਬਲਬੀਰ ਸਿੰਘ ਕੋਲਾ


ਪਿਛਲੀ ਖ਼ਬਰ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਜਲਦ ਕਰੇਗਾ ਕਮੇਟੀਆਂ ਦਾ ਗਠਨ : ਇਲਿਆਸ ਮਸੀਹ ਸਿੱਧੂ ਅਗਲੀ ਖ਼ਬਰ ਪਿਛਲੇ ਚਾਰ ਦਿਨਾਂ ਤੋਂ ਰਾਵੀ ਦਰਿਆ 'ਚੋਂ ਰੇਤਾ ਕੱਢਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।