19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ

ਅਜੀਤ ਡੈਸਕ 04-12-2025
ਨਰੋਟ ਮਹਿਰਾ, 3 ਦਸੰਬਰ (ਰਾਜ ਕੁਮਾਰੀ)-ਪੰਜਾਬ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਆਰੰਭ ਹੋ ਚੁੱਕਾ ਹੈ | ਕੈਬਨਿਟ ਮੰਤਰੀ ਪੰਜਾਬ ਅੱਜ ਆਪਣੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨਾਲ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਪਹੁੰਚੇ | ਉਨ੍ਹਾਂ ਦੇ ਗ੍ਰਹਿ ਨਿਵਾਸ 'ਚ ਸਾਰੇ ਉਮੀਦਵਾਰ ਇਕੱਠੇ ਹੋ ਕੇ ਸ਼ਿਵਾਲਾ ਮੰਦਿਰ ਚਟਪਟ ਬਨੀ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਜੋ ਮੈਂ ਹਲਕੇ ਵਿਚ ਮਿਹਨਤ ਕੀਤੀ ਹੈ, ਉਸ ਵੱਲ ਦੇਖ ਕੇ ਵੋਟਾਂ ਪਾਈਆਂ ਜਾਣ | ਉਨ੍ਹਾਂ ਕਿਹਾ ਕਿ 2022 ਵਿਚ ਜੋ ਇਕ ਪਾਸੇ ਧੰਨ ਸ਼ਕਤੀ ਤੇ ਦੂਜੇ ਪਾਸੇ ਜਨ ਸ਼ਕਤੀ ਸੀ, ਜੋ ਲੋਕਾਂ ਨੇ ਫਤਵਾ ਦਿੱਤਾ ਉਸ ਦਾ ਧੰਨਵਾਦ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਕ ਪਾਸੇ ਸੜਕਾਂ ਦਾ ਜਾਲ ਵਿਛਾਇਆ ਗਿਆ, ਸਰਪੰਚਾਂ ਨੰੂ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ, ਕੱਚੇ ਘਰਾਂ ਤੋਂ ਪੱਕੇ ਘਰਾਂ ਲਈ ਗਰਾਂਟਾਂ, ਪਿੰਡਾਂ ਵਿਚ ਮੈਡੀਕਲ ਡਿਸਪੈਂਸਰੀਆਂ, ਬਿਜਲੀ ਮੁਫ਼ਤ ਤੇ ਮਾਈਨਿੰਗ ਦੇ ਵੱਡੇ-ਵੱਡੇ ਟਰਾਲਿਆਂ 'ਤੇ ਦਿਨ ਵਿਚ ਰੋਕ ਲਗਾਈ ਗਈ ਤੇ ਹੋਰ ਕਈ ਵਿਕਾਸ ਵੀ ਕਰਵਾਏ ਗਏ | ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪਠਾਨਕੋਟ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕਰਾਂਗੇ |
ਪਿਛਲੀ ਖ਼ਬਰ ਬਲਾਕ ਤੇ ਪੰਚਾਇਤ ਸੰਮਤੀ ਘਰੋਟਾ ਦੇ ਉਮੀਦਵਾਰ ਕਾਗ਼ਜ਼ੀ ਕਾਰਵਾਈ 'ਚ ਰੁੱਝੇ, ਅੰਤਿਮ ਦਿਨ ਭਾਰੀ ਭੀੜ ਦੀ ਉਮੀਦ ਅਗਲੀ ਖ਼ਬਰ ਪ੍ਰੈਜ਼ੀਟੇਸ਼ਨ ਪਬਲਿਕ ਸਕੂਲ ਵਿਖੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।