29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ੍ਰੀ ਸਾਈਾ ਫਾਰਮੇਸੀ ਕਾਲਜ ਨੇ ਜਮਕਾਸ ਫਾਰਮਾਸਿਊਟੀਕਲਜ਼ ਨਾਲ ਸਮਝੌਤਾ ਕੀਤਾ

ਅਜੀਤ ਡੈਸਕ 21-12-2025
ਪਠਾਨਕੋਟ, 20 ਦਸੰਬਰ (ਸੰਧੂ)- ਜਮਕਾਸ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਕਠੂਆ ਅਤੇ ਸ੍ਰੀ ਸਾਈਾ ਫਾਰਮੇਸੀ ਕਾਲਜ ਵਿਚਕਾਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸਮਝੌਤਾ (ਐਮ.ਓ.ਯੂ) 'ਤੇ ਹਸਤਾਖ਼ਰ ਕੀਤੇ ਗਏ | ਇਸ ਮੌਕੇ ਨੂੰ ਮਨਾਉਣ ਲਈ ਕੈਂਪਸ ਵਿਚ ਪਲੇਸਮੈਂਟ ਡਰਾਈਵ ਕਰਵਾਈ ਗਈ ਜਿਸ ਵਿਚ ਬੀ ਫਾਰਮੇਸੀ ਤੇ ਐਮ.ਫਾਰਮੇਸੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਜਮਕਾਸ ਫਾਰਮਾਸਿਊਟੀਕਲਜ਼ ਵਲੋਂ ਪਲਾਂਟ ਹੈੱਡ ਬੀ.ਵੈਂਕਟੇਸ਼ ਤੇ ਐਚ.ਆਰ. ਨਰਿੰਦਰ ਠਾਕੁਰ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ | ਜਦੋਂ ਕਿ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਮੁੱਖ ਪ੍ਰਬੰਧ ਨਿਰਦੇਸ਼ਕ ਕੰਵਰ ਤੁਸ਼ਾਰ ਪੁੰਜ, ਪਿ੍ੰਸੀਪਲ ਰਾਜੇਸ਼ ਗੁਪਤਾ, ਡਾਇਰੈਕਟਰ ਸਿਖਲਾਈ ਤੇ ਪਲੇਸਮੈਂਟ ਸੁਲਕਸ਼ਯ ਕੁਮਾਰ ਮੁਰਗ਼ਾਈ ਅਤੇ ਡਾ: ਗਿਰੀਸ਼ ਗੁਪਤਾ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ | ਸੁਲਕਸ਼ੈ ਕੁਮਾਰ ਮੁਰਗਈ ਨੇ ਕਿਹਾ ਕਿ ਪਲੇਸਮੈਂਟ ਡਰਾਈਵ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਫਾਰਮਾਸਿਊਟੀਕਲ ਉਦਯੋਗ ਦੇ ਕੰਮਕਾਜ, ਕਰੀਅਰ ਦੇ ਮੌਕਿਆਂ ਤੇ ਲੋੜੀਂਦੇ ਹੁਨਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਗਰੁੱਪ ਚੇਅਰਮੈਨ ਐਸ.ਕੇ. ਪੁੰਜ ਅਤੇ ਐਮ.ਡੀ ਤਿ੍ਪਤਾ ਪੁੰਜ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਤਰ੍ਹਾਂ ਦੇ ਉਦਯੋਗ-ਅਕਾਦਮਿਕ ਸਹਿਯੋਗ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇਗਾ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਮੈਗਾ ਪੀ.ਟੀ.ਐਮ. ਕਰਵਾਈ ਅਗਲੀ ਖ਼ਬਰ ਵੱਧ ਰਹੀ ਧੰੁਦ ਦੇ ਚੱਲਦੇ ਪੁਲਿਸ ਨੇ ਬਮਿਆਲ ਵਿਖੇ ਸਰਹੱਦ ਨੇੜੇ ਚਲਾਈ ਤਲਾਸ਼ੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।