05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ ਵਿਖੇ ਕਰੀਅਰ ਅਤੇ ਸਿੱਖਿਆ ਮਾਰਗਦਰਸ਼ਨ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 24-12-2025
ਪਠਾਨਕੋਟ, 23 ਦਸੰਬਰ (ਸੰਧੂ)-ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ 'ਤੇ ਕੇਂਦਰਿਤ ਕਰੀਅਰ ਅਤੇ ਸਿੱਖਿਆ 'ਤੇ ਇਕ ਵਿਸ਼ੇਸ਼ ਮਾਰਗ ਦਰਸ਼ਨ ਪ੍ਰੋਗਰਾਮ ਦਾ ਪਿ੍ੰਸੀਪਲ ਸੋਹਮ ਆਨੰਦ ਦੀ ਪ੍ਰਧਾਨਗੀ ਹੇਠ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਦੇ ਡਾਇਰੈਕਟਰ ਈਸ਼ਾ ਮਹਾਜਨ ਵਿਸ਼ੇਸ਼ ਅਤੇ ਕੁਮਾਰੀ ਸ਼ੁਭੰਜਨਾ, ਆਊਟਰੀਚ ਅਤੇ ਪਾਰਟਨਰਸ਼ਿਪ ਐਗਜ਼ੀਕਿਊਟਿਵ ਅਤੇ ਕੁਮਾਰੀ ਸੀਆ ਯੂਨੀਵਰਸਿਟੀ ਓਪਰੇਸ਼ਨ ਐਗਜ਼ੀਕਿਊਟਿਵ ਨੇ ਮੁੱਖ ਬੁਲਾਰਿਆਂ ਵਜੋਂ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਆਰ.ਆਈ.ਟੀ. ਅਤੇ ਇੰਡੀਅਨ ਹੈਰੀਟੇਜ ਸਕੂਲ ਵਿਚਕਾਰ ਸਹਿਯੋਗ, ਸਮਝੌਤਾ ਪੱਤਰ ਅਤੇ ਆਰ.ਆਈ.ਟੀ, ਯੂ.ਐਸ.ਏ. ਨਾਲ ਸਬੰਧਿਤ 'ਟਾਈਗਰ ਸਟ੍ਰਾਈਪਸ' ਇੰਟਰਨਸ਼ਿਪ ਅਧਾਰਿਤ ਅਨੁਭਵੀ ਸਿਖਲਾਈ ਪ੍ਰੋਗਰਾਮ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ ਗਈ | ਲਗਪਗ ਢਾਈ ਘੰਟੇ ਚੱਲੇ ਇਸ ਸੈਸ਼ਨ ਵਿਚ ਵਿਜ਼ਨ ਬੋਰਡ, ਕਰੀਅਰ ਮੈਪਿੰਗ ਅਤੇ ਕਰੀਅਰ ਤੇ ਸਿੱਖਿਆ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਮਾਰਗ ਦਰਸ਼ਨ ਪ੍ਰਦਾਨ ਕੀਤਾ ਗਿਆ | ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਵਿਚ ਸਫਲਤਾ ਕਿਉਂ, ਕੀ, ਅਤੇ ਕਿਵੇਂ ਪ੍ਰਾਪਤ ਕਰਨੀ ਹੈ ਵਰਗੇ ਬੁਨਿਆਦੀ ਸਵਾਲਾਂ 'ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਨਾ ਸੀ |

ਪਿਛਲੀ ਖ਼ਬਰ ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਨੇ ਸਰਕਾਰੀ ਮਿਡਲ ਸਕੂਲ ਭਦਰੋਆ ਦੇ 90 ਬੱਚਿਆਂ ਨੂੰ ਗਰਮ ਜੈਕਿਟਾਂ ਵੰਡੀਆਂ <br/>... ਅਗਲੀ ਖ਼ਬਰ ਚਾਰ ਸਾਹਿਬਜ਼ਾਦੇ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।