04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਨੇ ਸਰਕਾਰੀ ਮਿਡਲ ਸਕੂਲ ਭਦਰੋਆ ਦੇ 90 ਬੱਚਿਆਂ ਨੂੰ ਗਰਮ ਜੈਕਿਟਾਂ ਵੰਡੀਆਂ <br/>

ਅਜੀਤ ਡੈਸਕ 24-12-2025
ਪਠਾਨਕੋਟ, 23 ਦਸੰਬਰ (ਸੰਧੂ)-ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਨੇ ਸਰਦੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਰਪ੍ਰਸਤ ਉਮੇਸ਼ ਕੋਹਲੀ ਅਤੇ ਰਮਨ ਹਾਂਡਾ ਦੀ ਅਗਵਾਈ ਵਿਚ ਸਰਕਾਰੀ ਮਿਡਲ ਸਕੂਲ ਭਦਰੋਆ ਦੇ ਸਕੂਲੀ ਬੱਚਿਆਂ ਨੂੰ 90 ਗਰਮ ਜੈਕਟਾਂ ਵੰਡੀਆਂ | ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਦੇ ਪੁੱਤਰ ਅਦਿੱਤਿਆ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਸੁਸ਼ੀਲ ਮਹਿੰਦਰੂ, ਐਨ.ਪੀ. ਧਵਨ, ਸੰਜੇ ਆਨੰਦ, ਡਾ: ਰਾਕੇਸ਼ ਮਹਿੰਦਰੂ, ਪ੍ਰੋਜੈਕਟ ਚੇਅਰਮੈਨ ਡਾ: ਓ.ਪੀ. ਵਿੱਗ, ਦੀਪਕ ਕੱਕੜ, ਲਲਿਤ ਤ੍ਰੇਹਨ, ਉੱਜਵਲ ਭੰਡਾਰੀ, ਪੁਨੀਤ ਕਪੂਰ, ਨੀਰਜ ਸੇਖੜੀ, ਸੰਦੀਪ ਕਪੂਰ, ਜਗਦੀਸ਼ ਕੋਹਲੀ, ਪਿ੍ੰਸੀਪਲ ਮੋਹਿਨੀ ਸ਼ਰਮਾ, ਮੋਨਿਕਾ, ਅਮਰਜੀਤ, ਪੂਨਮ ਅਤੇ ਸੰਤੋਸ਼ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਦੇ ਨਾਲ ਸਾਂਝੇਦਾਰੀ ਵਿਚ ਛੋਟੇ ਬੱਚਿਆਂ ਦੀ ਦੇਖਭਾਲ ਨੂੰ ਦਿੱਤਾ ਹੁਲਾਰਾ <br/> ਅਗਲੀ ਖ਼ਬਰ ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ ਵਿਖੇ ਕਰੀਅਰ ਅਤੇ ਸਿੱਖਿਆ ਮਾਰਗਦਰਸ਼ਨ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।