03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅੰਮੋਨੰਗਲ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਜਿੱਤੀ-ਸਰਪੰਚ ਸੰਤੋਖ ਸਿੰਘ <br/>

ਅਜੀਤ ਡੈਸਕ 24-12-2025
ਅੱਚਲ ਸਾਹਿਬ, 23 ਦਸੰਬਰ (ਗੁਰਚਰਨ ਸਿੰਘ)-ਕਾਂਗਰਸ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਪਿੰਡ ਅੰਮੋਨੰਗਲ, ਜੋ ਕਿ ਪਹਿਲਾਂ ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦਾ ਸੀ, ਹਲਕਾਬੰਦੀ ਦੌਰਾਨ ਇਹ ਪਿੰਡ ਹਲਕਾ ਸ੍ਰੀ ਹਰਗੋਬਿੰਦਪੁਰ ਨਾਲ ਲਗਾ ਦਿੱਤਾ ਗਿਆ ਸੀ | ਇਸ ਸਬੰਧੀ ਪਿੰਡ ਅੰਮੋਨੰਗਲ ਦੇ ਮੌਜੂਦਾ ਸਰਪੰਚ ਸ: ਸੰਤੋਖ ਸਿੰਘ ਨੇ ਦੱਸਿਆ ਕਿ ਪਿੰਡ ਅੰਮੋਨੰਗਲ ਹਲਕਾ ਕਾਦੀਆਂ ਨਾਲ ਰਿਹਾ ਜਾਂ ਹੁਣ ਸ੍ਰੀ ਹਰਗੋਬਿੰਦਪੁਰ ਨਾਲ ਰਿਹਾ, ਇਥੋਂ ਹਮੇਸ਼ਾ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤਦੀ ਆ ਰਹੀ ਸੀ, ਪਰ ਇਸ ਵਾਰ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਵਿਚ ਕਾਫੀ ਮਿਹਨਤ ਕੀਤੀ ਅਤੇ ਪਹਿਲੀ ਵਾਰ ਕਾਂਗਰਸ ਦਾ ਗੜ੍ਹ ਤੋੜਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਪ੍ਰਾਪਤ ਕਰਵਾਉਣ ਵਿਚ ਸਫਲ ਹੋਏ | ਇਸ ਮੌਕੇ ਸਰਪੰਚ ਸੰਤੋਖ ਸਿੰਘ ਨੇ ਜਿਥੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ, ਉਥੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੂੰ ਵੀ ਅਪੀਲ ਕੀਤੀ ਕਿ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਪਿੰਡ ਦੇ ਵਿਕਾਸ ਕਾਰਜ ਲਈ ਵੱਡੀ ਗ੍ਰਾਂਟ ਦਿੱਤੀ ਜਾਵੇ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾ ਸਕੀਏ ਅਤੇ ਕਾਂਗਰਸ ਪਾਰਟੀ ਦਾ ਪੱਕੀ ਤਰ੍ਹਾਂ ਬਿਸਤਰਾ ਗੋਲ ਕੀਤਾ ਜਾ ਸਕੇ |

ਪਿਛਲੀ ਖ਼ਬਰ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ 'ਚ ਹਲਕੇ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੋਈ-ਆਗੂ <br/> ਅਗਲੀ ਖ਼ਬਰ ਕੇਂਦਰ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ-ਅੰਦਾਜ਼ੀ ਬੰਦ ਕਰੇ-ਜਥੇਦਾਰ ਰਾਏਚੱਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।