03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ 'ਚ ਹਲਕੇ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੋਈ-ਆਗੂ <br/>

ਅਜੀਤ ਡੈਸਕ 24-12-2025
ਘੁਮਾਣ, 23 ਦਸੰਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਹੇਠ ਹਲਕੇ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੋਈ ਹੈ | ਇਹ ਪ੍ਰਗਟਾਵਾ ਕਰਦਿਆਂ ਮਨਜੀਤ ਸਿੰਘ ਚੀਮਾ ਕੋਆਰਡੀਨੇਟਰ, ਸਾਹਿਬ ਸਿੰਘ ਮੰਡ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਢੰਡੇ ਬਲਾਕ ਪ੍ਰਧਾਨ ਅਤੇ ਕਸ਼ਮੀਰ ਸਿੰਘ ਸ਼ੁਕਾਲਾ ਨੇ ਕਿਹਾ ਕਿ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਵਿਚ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਇਸ ਹਲਕੇ ਤੋਂ ਵੱਡੀ ਲੀਡ ਨਾਲ ਕਾਂਗਰਸ ਪਾਰਟੀ ਜਿੱਤੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨ ਹੀ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੀ ਚੰਗੀ ਕਾਰਗੁਜ਼ਾਰੀ ਦਿਖਾਈ ਗਈ | ਉਨ੍ਹਾਂ ਕਿਹਾ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਬਲਾਕ ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਵਿਚੋਂ 12 ਬਲਾਕ ਸੰਮਤੀ ਸੀਟਾਂ ਜਿੱਤਣ ਨਾਲ ਇਥੇ ਕਾਂਗਰਸ ਪਾਰਟੀ ਦਾ ਮਾਣ ਵਧਿਆ ਹੈ, ਉੱਥੇ ਕਿਹਾ ਕਿ ਮਨਦੀਪ ਸਿੰਘ ਰੰਗੜ ਨੰਗਲ ਦਾ ਸਿਆਸੀ ਤੌਰ 'ਤੇ ਕੱਦ ਉੱਚਾ ਹੋਇਆ ਹੈ | ਇਹ ਨਤੀਜੇ ਪਾਰਟੀ ਲਈ ਕੀਤੀ ਗਈ ਦਿਨ-ਰਾਤ ਮਿਹਨਤ ਅਤੇ ਲੋਕਾਂ ਦੇ ਵਿਸ਼ਵਾਸ ਕਰ ਕੇ ਆਏ ਹਨ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਵੀ ਚਾਹੁੰਦੇ ਹਨ ਕਿ ਮਨਦੀਪ ਸਿੰਘ ਰੰਗੜ ਨੰਗਲ ਇਸ ਹਲਕੇ ਤੋਂ 2027 ਦੀਆਂ ਚੋਣਾਂ ਵਿਚ ਨੁਮਾਇੰਦਗੀ ਕਰਨ |

ਪਿਛਲੀ ਖ਼ਬਰ ਸੜਕਾਂ ਉੱਪਰ ਚਿੱਟੀ ਪੱਟੀ ਅਤੇ ਰਿਫਲੈਕਟਰ ਨਾ ਹੋਣ ਕਾਰਨ ਧੁੰਦ 'ਚ ਵਾਪਰ ਰਹੇ ਨੇ ਹਾਦਸੇ-ਜਾਗੋਵਾਲ <br/> ਅਗਲੀ ਖ਼ਬਰ ਅੰਮੋਨੰਗਲ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਜਿੱਤੀ-ਸਰਪੰਚ ਸੰਤੋਖ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।