09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਅਠਵਾਲ ਵਿਖੇ ਕਿ੍ਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਅਜੀਤ ਡੈਸਕ 26-12-2025
ਨੌਸ਼ਹਿਰਾ ਮੱਝਾ ਸਿੰਘ, 25 ਦਸੰਬਰ (ਰਵੀ ਭਗਤ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮੌਕੇ ਪਰੋਫਿਟ ਸ਼ੋਭ ਰਾਜ ਖੋਸਲਾ ਮਨਿਸਟਰੀ ਚਰਚ ਅਠਵਾਲ ਵਿਖੇ ਪਾਸਟਰ ਸ਼ੋਭ ਰਾਜ, ਪਾਸਟਰ ਸਤਪਾਲ ਤੇ ਪਾਸਟਰ ਵਿਜੈ ਦੀ ਅਗਵਾਈ 'ਚ ਕਿ੍ਸਮਸ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ੋਨ ਨੌਸ਼ਹਿਰਾ ਮੱਝਾ ਸਿੰਘ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਦੀਪ ਸਿੰਘ ਗਿੱਲ ਨੇ ਮਸੀਹ ਭਾਈਚਾਰੇ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕਿ੍ਸਮਸ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਇਹ ਤਿਉਹਾਰ ਸਾਨੂੰ ਸਭ ਨੂੰ ਆਪਸ 'ਚ ਮਿਲ-ਜੁਲ ਕੇ ਮਨਾਉਣਾ ਚਾਹੀਦਾ ਹੈ | ਇਸ ਦੌਰਾਨ ਪਾਸਟਰ ਸ਼ੋਭ ਰਾਜ ਖੋਸਲਾ, ਪਾ. ਸਤਪਾਲ ਤੇ ਪਾ. ਵਿਜੈ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਉਮੀਦਵਾਰ ਮਨਦੀਪ ਗਿੱਲ ਸਮੇਤ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪਾਸਟਰ ਕਸ਼ਮੀਰ, ਪਾ. ਤਰਸੇਮ, ਭਾਈ ਬਖਸ਼ੀ, ਭਾਈ ਰਾਜੂ, ਸਚਿਨ ਮਸੀਹ, ਦੇਸ ਰਾਜ, ਨੰਬਰਦਾਰ ਉਦੈ ਅਠਵਾਲ, ਮਸੀਹ ਆਗੂ ਲਖਵਿੰਦਰ ਬਾਊ ਅਠਵਾਲ, ਕੇਵਲ ਅਠਵਾਲ, ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ ਤੱਤਲਾ, ਸੁਖਦੇਵ ਸੁੱਖੀ ਸੰਤ ਨਗਰ, ਨੌਸ਼ਹਿਰਾ ਮੱਝਾ ਸਿੰਘ ਤੋਂ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ, ਰਾਜਬੀਰ ਸਿੰਘ ਸਰਪੰਚ ਨੌਸ਼ਹਿਰਾ ਮੱਝਾ ਸਿੰਘ, ਰਣਜੀਤ ਸਿੰਘ ਮੂਲਿਆਂਵਾਲ, ਹੈਪੀ ਮੋਮਨ ਥੇਹ ਗੁਲਾਮ ਨਬੀ, ਦਿਨੇਸ਼ ਧਾਰੀਵਾਲ ਭੋਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਮਸ਼ਾਨਘਾਟ ਤੇ ਜ਼ਮੀਨਾਂ ਨੂੰ ਜਾਣ ਵਾਲੇ ਸਰਕਾਰੀ ਰਸਤੇ 'ਤੇ ਕੁਝ ਲੋਕਾਂ ਵਲੋਂ ਲੰਘਣ ਤੋਂ ਰੋਕਣ ਖ਼ਿਲਾਫ਼ ਪੰਚਾਇਤਾਂ ਹੋ... ਅਗਲੀ ਖ਼ਬਰ ਪਿੰਡ ਚਾਵਾ ਨੇੜੇ ਟਰੈਕਟਰ ਟਰਾਲੀ ਦਾ ਟਾਇਰ ਖੁੱਲ੍ਹਣ ਨਾਲ ਗੰਨੇ ਦੀ ਭਰੀ ਟਰਾਲੀ ਪਲਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।