08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ 'ਚ ਸ਼ਹੀਦੀ ਸਪਤਾਹ ਮਨਾਇਆ

ਅਜੀਤ ਡੈਸਕ 26-12-2025
ਬਟਾਲਾ, 25 ਦਸੰਬਰ (ਸਤਿੰਦਰ ਸਿੰਘ)- ਸੀ.ਬੀ.ਐੱਸ.ਈ. ਦਿੱਲੀ ਨਾਲ ਐਫੀਲੀਏਟਡ ਗੁਰੂ ਨਾਨਕ ਪਬਲਿਕ ਸਕੂਲ, ਜੋ ਬਟਾਲਾ ਰੋਡ 'ਤੇ ਸਠਿਆਲੀ ਪੁਲ ਤੋਂ 1 ਕਿਲੋਮੀਟਰ ਦੂਰ ਪਿੰਡ ਕਾਲਾ-ਬਾਲਾ ਵਿਖੇ ਸਥਿਤ ਹੈ, ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਅਦੁੱਤੀ ਤੇ ਅਮਰ ਕੁਰਬਾਨੀਆਂ ਨੂੰ ਸਮਰਪਿਤ ਪੂਰਾ ਹਫ਼ਤਾ ਸ਼ਹੀਦੀ ਸਪਤਾਹ ਪੂਰੀ ਸ਼ਰਧਾ ਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ | ਇਸ ਦੌਰਾਨ ਸਕੂਲ ਦਾ ਸਮੂਹ ਵਾਤਾਵਰਣ ਗੁਰੂ ਇਤਿਹਾਸ, ਤਿਆਗ, ਸੱਚਾਈ ਤੇ ਨਿਸ਼ਕਾਮ ਸੇਵਾ ਦੇ ਸੰਦੇਸ਼ਾਂ ਨਾਲ ਗੂੰਜਦਾ ਰਿਹਾ | ਸ਼ਹੀਦੀ ਸਪਤਾਹ ਦੀ ਸ਼ੁਰੂਆਤ ਰੋਜ਼ਾਨਾ ਸਵੇਰ ਦੀ ਸਭਾ ਵਿਚ 5 ਮਿੰਟਾਂ ਦੇ ਸਿਮਰਨ ਨਾਲ ਕੀਤੀ ਗਈ ਜਿਸ ਵਿਚ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ਼ ਮੈਂਬਰਾਂ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਪਵਿੱਤਰ ਆਤਮਾਵਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਇਸ ਸਿਮਰਨ ਨਾਲ ਸਕੂਲ ਦਾ ਮਾਹੌਲ ਆਤਮਿਕ ਸ਼ਾਂਤੀ ਤੇ ਅਨੁਸ਼ਾਸਨ ਨਾਲ ਭਰਪੂਰ ਰਹਿਆ | ਵਿਦਿਆਰਥੀਆਂ ਵਲੋਂ ਭਾਸ਼ਣ, ਕਵਿਤਾਵਾਂ, ਗੁਰੂ ਇਤਿਹਾਸ 'ਤੇ ਆਧਾਰਿਤ ਵਿਚਾਰ ਅਤੇ ਕਥਾ ਰੂਪ ਪ੍ਰਸਤੁਤੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿਚ
ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਦਿਨਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ | ਵਿਦਿਆਰਥੀਆਂ ਨੇ ਚਾਰ ਸਾਹਿਬਜ਼ਾਦਿਆਂ ਦੀ ਅਡੋਲਤਾ, ਮਾਤਾ ਗੁਜਰੀ ਜੀ ਦੀ ਸਹਿਨਸ਼ੀਲਤਾ ਤੇ ਗੁਰੂ ਪਰਿਵਾਰ ਦੀ ਧਰਮ ਪ੍ਰਤੀ ਅਟੱਲ ਨਿਸ਼ਠਾ ਨੂੰ ਆਪਣੇ ਸ਼ਬਦਾਂ ਰਾਹੀਂ ਜੀਵੰਤ ਕਰ ਦਿੱਤਾ | ਵਿਦਿਆਰਥੀਆਂ ਨੂੰ ਹਰ ਰੋਜ਼ ਸਟੇਜ ਲਈ ਤਿਆਰ ਕਰਨ ਵਿਚ ਮੈਡਮ ਨਵਨੀਤ ਕੌਰ ਅਤੇ ਸਿਮਰਨਜੀਤ ਕੌਰ ਵਲੋਂ ਵਿਸ਼ੇਸ਼ ਮਿਹਨਤ ਕੀਤੀ ਗਈ | ਸ਼ਹੀਦੀ ਸਪਤਾਹ ਦੇ ਦੌਰਾਨ ਸਕੂਲ 'ਚ ਵਿਸ਼ੇਸ਼ ਤੌਰ 'ਤੇ ਸਰਹਿੰਦ ਦੇ ਠੰਡਾ ਬੁਰਜ ਦੀ ਇਤਿਹਾਸਕ ਘਟਨਾ 'ਤੇ ਚਰਚਾ ਕੀਤੀ ਗਈ | ਇਸ ਮੌਕੇ ਸ਼ਹੀਦ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦਾ ਲੰਗਰ ਵੀ ਲਗਾਇਆ ਗਿਆ | ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਸ੍ਰੀ ਤਾਜ ਸੇਖੋਂ ਤੇ ਪਿ੍ੰਸੀਪਲ ਜਸਵੰਤ ਕੌਰ ਸੇਖੋਂ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚ, ਧਰਮ, ਅਨੁਸ਼ਾਸਨ ਅਤੇ ਨਿਸ਼ਕਾਮ ਸੇਵਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਅਗਾਊਾ ਤਿਆਰੀ ਤੇ ਪ੍ਰਭਾਵਸ਼ਾਲੀ ਵਿਉਂਤਬੰਦੀ ਨਾਲ ਕੁਦਰਤੀ ਆਫ਼ਤਾਂ 'ਚ ਜਾਨੀ ਮਾਲੀ ਨੁਕਸਾਨ ਨੂੰ ਘਟਾਇਆ ਜਾ ਸਕਦੈ ਅਗਲੀ ਖ਼ਬਰ ਹਰ ਪਾਸੇ ਕੂੜੇ ਦੇ ਢੇਰ, ਲਾਈਟਾਂ ਬੰਦ, ਸੜਕਾਂ ਟੁੱਟੀਆਂ, ਕਿਹੜੇ ਵਿਕਾਸ ਦੀ ਗੱਲ ਕਰਦੇ ਹਨ ਵਿਧਾਇਕ : ਨਰੇਸ਼ ਮਹਾਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।