08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹਰ ਪਾਸੇ ਕੂੜੇ ਦੇ ਢੇਰ, ਲਾਈਟਾਂ ਬੰਦ, ਸੜਕਾਂ ਟੁੱਟੀਆਂ, ਕਿਹੜੇ ਵਿਕਾਸ ਦੀ ਗੱਲ ਕਰਦੇ ਹਨ ਵਿਧਾਇਕ : ਨਰੇਸ਼ ਮਹਾਜਨ

ਅਜੀਤ ਡੈਸਕ 26-12-2025
ਬਟਾਲਾ, 25 ਦਸੰਬਰ (ਸਤਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਮਿਲੀਭੁਗਤ ਨਾਲ ਅੱਜ ਬਟਾਲਾ ਨਰਕ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਟਾਲਾ ਵਿਚ ਵਿਧਾਇਕ ਹੈ ਅਤੇ ਕਾਂਗਰਸ ਪਾਰਟੀ ਦਾ ਮੇਅਰ ਪਰ ਇਸ ਦੇ ਬਾਵਜੂਦ ਵੀ ਬਟਾਲਾ ਵਿਚ ਹਰ ਸੜਕ, ਗਲੀ-ਮਹੱਲੇ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਸਟਰੀਟ ਲਾਈਟਾਂ ਬੰਦ ਹਨ, ਸੜਕਾਂ ਟੁੱਟੀਆਂ ਪਈਆਂ ਹਨ ਪਰ ਫਿਰ ਵੀ ਸੱਤਾਧਾਰੀ ਪਾਰਟੀ ਪਤਾ ਨਹੀਂ ਕਿਹੜੇ ਵਿਕਾਸ ਦੀ ਗੱਲ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਮਿਲੀਭੁਗਤ ਚੱਲ ਰਹੀ ਹੈ ਕਿਉਂਕਿ ਕਾਂਗਰਸ ਨੇ ਕਦੇ ਵੀ ਸ਼ਹਿਰ ਦੇ ਮੁੱਦਿਆਂ ਨੂੰ ਨਹੀਂ ਚੁੱਕਿਆ, ਜਿਸ ਤੋਂ ਇਸ ਸਪੱਸ਼ਟ ਹੈ ਕਿ ਮੇਅਰ ਹੋਣ ਦੇ ਬਾਵਜੂਦ ਕਾਂਗਰਸੀ ਸ਼ਹਿਰ ਦਾ ਕੁਝ ਨਹੀਂ ਸਵਾਰ ਸਕੇ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸਿਰਫ ਫੋਕੇ ਦਮਗਜੇ ਹੀ ਮਾਰ ਰਹੇ ਹਨ | ਨਰੇਸ਼ ਮਹਾਜਨ ਨੇ ਕਿਹਾ ਕਿ ਸ਼ਾਸਤਰੀ ਨਗਰ, ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ, ਜਲੰਧਰ ਰੋਡ ਵਿਖੇ ਹਜ਼ਾਰਾਂ ਵਾਰ ਸੜਕਾਂ 'ਤੇ ਪੈਚ ਲਗਾ ਦਿੱਤੇ ਗਏ ਹਨ ਤੇ ਲੱਖਾਂ ਰੁਪਏ ਇਨ੍ਹਾਂ ਦੋਵਾਂ ਪਾਰਟੀਆਂ ਨੇ ਮਿਲੀਭੁਗਤ ਨਾਲ ਲੋਕਾਂ ਦਾ ਖਾ ਲਿਆ ਹੈ ਪਰ ਵੇਖੀਏ ਤਾਂ ਸੜਕਾਂ ਅਜੇ ਵੀ ਪੂਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ ਤੇ ਲੋਕਾਂ ਦੇ ਵਹੀਕਲਾਂ ਦਾ ਨੁਕਸਾਨ ਕਰਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ | ਉਨ੍ਹਾਂ ਬਟਾਲਾ ਵਾਸੀਆਂ ਨੂੰ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਵਾਬਦੇਹੀ ਤੈਅ ਕਰਨ ਤਾਂ ਜੋ ਕੋਈ ਵੀ ਹੋਰ ਸਿਆਸੀ ਆਗੂ ਸ਼ਹਿਰ ਦੇ ਲੋਕਾਂ ਦੇ ਵਿਸ਼ਵਾਸ ਨਾਲ ਵਿਸ਼ਵਾਸਘਾਤ ਕਰ ਕੇ ਆਪਣੇ ਸੱਤਾ ਦੀਆਂ ਰੋਟੀਆਂ ਨਾ ਸੇਕ ਸਕਣ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ 'ਚ ਸ਼ਹੀਦੀ ਸਪਤਾਹ ਮਨਾਇਆ ਅਗਲੀ ਖ਼ਬਰ ਸ਼ਹੀਦੀ ਦਿਹਾੜੇ 'ਤੇ ਬੱਚਿਆਂ ਦੇ ਦਸਤਾਰਬੰਦੀ ਤੇ ਭਾਸ਼ਨ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।