08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦੀ ਦਿਹਾੜੇ 'ਤੇ ਬੱਚਿਆਂ ਦੇ ਦਸਤਾਰਬੰਦੀ ਤੇ ਭਾਸ਼ਨ ਮੁਕਾਬਲੇ ਕਰਵਾਏ

ਅਜੀਤ ਡੈਸਕ 26-12-2025
ਹਰਚੋਵਾਲ, 25 ਦਸੰਬਰ (ਢਿੱਲੋਂ, ਭਾਮ)- ਗੁਰਦੁਆਰਾ ਸਿੰਘ ਸਭਾ ਪਿੰਡ ਬਸਰਾਵਾਂ ਵਿਖੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਪਿੰਡ ਦੇ ਸਮੁੱਚੇ ਵਿਦਿਆਰਥੀਆਂ ਦੇ ਦਸਤਾਰਬੰਦੀ, ਧਾਰਮਿਕ ਪ੍ਰੀਖਿਆ, ਕਵਿਤਾ, ਸ਼ਬਦ ਗਾਇਨ, ਗੀਤ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਪਿੰਡ ਦੇ ਲਗਪਗ 60 ਵਿਦਿਆਰਥੀਆਂ ਨੇ ਭਾਗ ਲਿਆ | ਦਸਤਾਰਬੰਦੀ ਮੁਕਾਬਲੇ ਵਿਚੋਂ ਪਿ੍ਤਪਾਲ ਸਿੰਘ ਪਹਿਲੇ, ਹਰਕੀਰਤ ਸਿੰਘ ਦੂਜਾ ਤੇ ਗੁਰਨੂਰ ਸਿੰਘ ਤੀਜੇ ਦਰਜੇ 'ਤੇ ਰਹੇ | ਦੁਮਾਲਾ ਸਜਾਉਣ ਵਿਚੋਂ ਨਵਪ੍ਰੀਤ ਸਿੰਘ ਪਹਿਲੇ, ਕਮਲਪ੍ਰੀਤ ਸਿੰਘ ਦੂਜੇ ਤੇ ਅਮਰਵੀਰ ਸਿੰਘ ਤੀਜੇ, ਕਵਿਤਾ ਮੁਕਾਬਲੇ 'ਚ ਮਨਜੋਧ ਸਿੰਘ ਪਹਿਲੇ, ਮਨਜੋਤ ਸਿੰਘ ਦੂਜੇ ਤੇ ਸੁਰਜੋਤ ਕੌਰ ਤੀਜੇ, ਭਾਸ਼ਣ ਵਿਚੋਂ ਗੁਰਸੇਵਕ ਸਿੰਘ ਪਹਿਲੇ, ਹਰਸਿਮਰਨਪ੍ਰੀਤ ਕੌਰ ਦੂਜੇ ਤੇ ਹਰਨੂਰ ਸਿੰਘ ਤੀਜੇ ਸਥਾਨ 'ਤੇ ਰਹੇ | ਕਵੀਸ਼ਰੀ ਦੀ ਵੰਨਗੀ ਵਿਚੋਂ ਮੋਹਦੀਪ ਤੇ ਸਾਥੀ ਤੇ ਸ਼ਬਦ ਗਾਇਨ 'ਚੋਂ ਅਵਨੀਤ ਕੌਰ ਤੇ ਸਾਥੀ ਜੇਤੂ ਰਹੇ | ਦਿਲਬਾਗ ਸਿੰਘ ਬਸਰਾਵਾਂ ਤੇ ਹੋਰ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਕਾਪੀਆਂ, ਪੈੱਨ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਡਾਕਟਰ ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਕਲੱਬ ਪ੍ਰਧਾਨ ਸੰਦੀਪ ਸਿੰਘ ਬਾਜਵਾ, ਸਕੱਤਰ ਹਰਸਿਮਰਨ ਸਿੰਘ, ਸਲਾਹਕਾਰ ਗੁਰਸੇਵਕ ਸਿੰਘ, ਨੌਜਵਾਨ ਮੈਂਬਰ ਗੁਰਸੇਵਕ ਸਿੰਘ, ਸਰਪ੍ਰਸਤ ਦਿਲਬਾਗ ਸਿੰਘ ਬਸਰਾਵਾਂ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਨਿਰਮਲ ਸਿੰਘ ਕਾਹਲੋਂ, ਮੈਂਬਰ ਅਮਰਜੀਤ ਸਿੰਘ, ਜਸਵੰਤ ਸਿੰਘ, ਬਚਿੱਤਰ ਸਿੰਘ ਸਾਬਕਾ ਪ੍ਰਧਾਨ ਸਲਵਿੰਦਰ ਸਿੰਘ, ਪਲਵਿੰਦਰ ਸਿੰਘ ਸਮੇਤ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਹਰ ਪਾਸੇ ਕੂੜੇ ਦੇ ਢੇਰ, ਲਾਈਟਾਂ ਬੰਦ, ਸੜਕਾਂ ਟੁੱਟੀਆਂ, ਕਿਹੜੇ ਵਿਕਾਸ ਦੀ ਗੱਲ ਕਰਦੇ ਹਨ ਵਿਧਾਇਕ : ਨਰੇਸ਼ ਮਹਾਜਨ ਅਗਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਦਾ ਨਾਂਅ ਬਦਲਣ ਦੀ ਥਾਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇ - ਗੌਤਮ ਸੇਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।