07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚੋਣ ਡਿਊਟੀ 'ਤੇ ਗਈ ਅਧਿਆਪਕਾ ਲਖਵਿੰਦਰ ਕੌਰ ਦੀ ਬਿਮਾਰ ਹੋਣ ਕਾਰਨ ਕੁਝ ਦਿਨਾਂ ਬਾਅਦ ਹੋਈ ਮੌਤ

ਅਜੀਤ ਡੈਸਕ 26-12-2025
ਬਹਿਰਾਮਪੁਰ, 25 ਦਸੰਬਰ (ਪੋ੍ਰ: ਬਲਬੀਰ ਸਿੰਘ ਕੋਲਾ)- ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਡਿਊਟੀ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਦੀ ਅਧਿਆਪਕਾ ਬਿਮਾਰ ਹੋਣ ਕਰਕੇ ਵਾਪਸ ਆਪਣੇ ਘਰ ਨਹੀਂ ਪਹੁੰਚੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕਾ ਅਧਿਆਪਕਾ ਲਖਵਿੰਦਰ ਕੌਰ ਦੇ ਪਤੀ ਰਣਜੋਧ ਸਿੰਘ ਵਾਸੀ ਰਾਏਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਲਖਵਿੰਦਰ ਕੌਰ 14 ਦਸੰਬਰ ਨੰੂ ਘੁਮਾਣ ਵਿਖੇ ਚੋਣ ਡਿਊਟੀ 'ਤੇ ਗਈ ਸੀ ਅਤੇ ਡਿਊਟੀ ਉਪਰੰਤ ਜਦੋਂ ਉਹ ਬੱਸ 'ਤੇ ਵਾਪਸ ਘਰ ਆ ਰਹੇ ਸੀ ਤਾਂ ਉਨ੍ਹਾਂ ਨੰੂ ਠੰਢ ਲੱਗ ਗਈ | ਵਾਪਸ ਮੁੜਦੇ ਸਮੇਂ ਉਨ੍ਹਾਂ ਨੰੂ ਹਨੇਰਾ ਵੀ ਹੋ ਗਿਆ ਤਾਂ ਉਹ ਰਸਤੇ ਵਿਚ ਆਪਣੇ ਰਿਸ਼ਤੇਦਾਰ ਕੋਲ ਪਿੰਡ ਬੱਬੇਹਾਲੀ ਚਲੇ ਗਏ | ਸਿਹਤ ਠੀਕ ਨਾ ਹੋਣ ਕਰਕੇ ਸਥਾਨਕ ਡਾਕਟਰ ਵਲੋਂ ਉਨ੍ਹਾਂ ਨੰੂ ਦਵਾਈ ਦਿੱਤੀ ਗਈ ਤੇ ਅਗਲੇ ਦਿਨ 15 ਦਸੰਬਰ ਨੰੂ ਸਵੇਰ ਸਮੇਂ ਅਰੋੜਾ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੋਂ 16 ਦਸੰਬਰ ਨੰੂ ਉਨ੍ਹਾਂ ਨੰੂ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ ਪਰ ਉਨ੍ਹਾਂ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ ਤੇ ਅਖੀਰ 24 ਦਸੰਬਰ ਨੰੂ ਡਿਊਟੀ ਤੋਂ 10 ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ |
ਪਿਛਲੀ ਖ਼ਬਰ ਭੈਣੀ ਮੀਆਂ ਖਾਂ ਦੇ ਬਾਜ਼ਾਰ 'ਚ ਸ਼ਹੀਦੀ ਸਮਾਗਮ ਅੱਜ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 2027 ਦੀ ਜਿੱਤ ਦਾ ਸੰਕੇਤ-ਛਿੰਦਾ, ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।