07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਭੈਣੀ ਮੀਆਂ ਖਾਂ ਦੇ ਬਾਜ਼ਾਰ 'ਚ ਸ਼ਹੀਦੀ ਸਮਾਗਮ ਅੱਜ

ਅਜੀਤ ਡੈਸਕ 26-12-2025
ਭੈਣੀ ਮੀਆਂ ਖਾਂ, 25 ਦਸੰਬਰ (ਜਸਬੀਰ ਸਿੰਘ ਬਾਜਵਾ)- ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਕਸਬਾ ਭੈਣੀ ਮੀਆਂ ਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਅੰਦਰ 26 ਦਸੰਬਰ ਨੂੰ ਪਹਿਲਾ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ, ਕਸਬਾ ਭੈਣੀ ਮੀਆਂ ਖਾਂ ਦੇ ਦੁਕਾਨਦਾਰਾਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਹ ਧਾਰਮਿਕ ਸਮਾਗਮ ਸਵੇਰੇ 8 ਵਜੇ ਸ਼ੁਰੂ ਹੋਣਗੇ | ਇਹ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਖਾਲਸਾ ਨੇ ਦੱਸਿਆ ਕਿ ਸਵੇਰੇ 8 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ | ਉਪਰੰਤ ਭਾਈ ਨਰਿੰਦਰਪਾਲ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਦਾ ਜਥਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜੇਗਾ | ਗੁਰਬਾਣੀ ਕੀਰਤਨ ਉਪਰੰਤ ਭਾਈ
ਸੁਖਦੇਵ ਸਿੰਘ ਡੱਲਾ ਪ੍ਰਸਿੱਧ ਕਥਾਵਾਚਕ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਸਮਾਗਮ ਦੇ ਅਖੀਰ 'ਚ ਭਾਈ ਜਗਦੀਪ ਸਿੰਘ ਰੁੜਕਾ ਕਲਾਂ ਦਾ ਕਵੀਸ਼ਰੀ ਜਥਾ ਸਿੱਖ ਇਤਿਹਾਸ ਨਾਲ ਸੰਬੰਧਿਤ ਕਵੀਸ਼ਰੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਗੇ |
ਪਿਛਲੀ ਖ਼ਬਰ ਬੇਦੀ ਹਸਪਤਾਲ ਘੁਮਾਣ ਵਿਖੇ ਬਿਨਾਂ ਚੀਰ-ਫਾੜ ਬਵਾਸੀਰ ਦੇ ਕੀਤੇ ਜਾ ਰਹੇ ਆਪਰੇਸ਼ਨ ਅਗਲੀ ਖ਼ਬਰ ਚੋਣ ਡਿਊਟੀ 'ਤੇ ਗਈ ਅਧਿਆਪਕਾ ਲਖਵਿੰਦਰ ਕੌਰ ਦੀ ਬਿਮਾਰ ਹੋਣ ਕਾਰਨ ਕੁਝ ਦਿਨਾਂ ਬਾਅਦ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।