07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬੇਦੀ ਹਸਪਤਾਲ ਘੁਮਾਣ ਵਿਖੇ ਬਿਨਾਂ ਚੀਰ-ਫਾੜ ਬਵਾਸੀਰ ਦੇ ਕੀਤੇ ਜਾ ਰਹੇ ਆਪਰੇਸ਼ਨ

ਅਜੀਤ ਡੈਸਕ 26-12-2025
ਡਾ. ਸੁਖਪ੍ਰੀਤ ਸਿੰਘ ਬੇਦੀ, ਡਾ. ਸੁਖਵਿੰਦਰ ਸਿੰਘ ਬੇਦੀ, ਡਾ. ਜਸ਼ਨਜੋਤ ਸਿੰਘ ਬੇਦੀ


ਘੁਮਾਣ, 25 ਦਸੰਬਰ (ਬੰਮਰਾਹ)- ਘੁਮਾਣ ਦੇ ਬੇਦੀ ਹਸਪਤਾਲ ਵਿਖੇ ਜਿੱਥੇ ਕਿ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਘੱਟ ਖਰਚੇ 'ਤੇ ਵਧੀਆ ਇਲਾਜ ਕਰ ਰਹੇ ਹਨ, ਉੱਥੇ ਹੁਣ ਹਰ ਤਰੀਕੇ ਦੀ ਬਵਾਸੀਰ ਦਾ ਇਲਾਜ ਵੀ ਹਸਪਤਾਲ ਵਿਖੇ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਡਾਕਟਰ ਸੁਖਪ੍ਰੀਤ ਸਿੰਘ ਬੇਦੀ ਅਤੇ ਡਾਕਟਰ ਸੁਖਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਸਾਡੇ ਹਸਪਤਾਲ 'ਚ ਜਿੱਥੇ ਹਰ ਬਿਮਾਰੀ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ ਉੱਥੇ ਪਿਛਲੇ ਲੰਬੇ ਸਮੇਂ ਤੋਂ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਹਸਪਤਾਲ ਵਿਖੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕਰਦੇ ਹਨ ਤੇ ਉਨ੍ਹਾਂ ਦਾ ਇਲਾਜ ਕਰਦੇ ਹਨ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਵਿਚ ਬਵਾਸੀਰ ਦੀ ਬਿਮਾਰੀ ਬਹੁਤ ਪਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਬੇਦੀ ਹਸਪਤਾਲ 'ਚ ਜਰਮਨੀ ਦੀ ਆਈ.ਆਰ.ਸੀ. ਮਸ਼ੀਨ ਨਾਲ ਖੂਨੀ ਬਵਾਸੀਰ ਦਾ ਇਲਾਜ ਸਿਰਫ 10 ਮਿੰਟ ਵਿਚ ਬਿਨਾਂ ਚੀਰ-ਫਾੜ, ਬਿਨਾਂ ਟੀਕੇ ਬਿਨਾਂ ਦਾਖਲ ਕੀਤੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਇਲਾਜ ਅੰਮਿ੍ਤਸਰ ਦੇ ਬਹੁਤ ਹੀ ਪ੍ਰਸਿੱਧ ਡਾਕਟਰ ਪਰਮਜੀਤ ਸਿੰਘ ਸੰਧੂ ਐੱਮ.ਐੱਸ.ਆਈ.ਐੱਸ.ਐੱਮ. ਵਿਸ਼ੇਸ਼ ਤੌਰ 'ਤੇ ਪੁੱਜ ਕੇ ਕਰਨਗੇ | ਉਨ੍ਹਾਂ ਕਿਹਾ ਕਿ ਬਹੁਤ ਹੀ ਘੱਟ ਖਰਚੇ 'ਚ ਇਸ ਬਿਮਾਰੀ ਦਾ ਪੱਕਾ ਇਲਾਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬੇਦੀ ਹਸਪਤਾਲ ਵਿਚ ਐਸ.ਆਰ.ਐਲ. ਲੈਬ ਦੇ ਨਮੂਨੇ ਵੀ ਲਏ ਜਾਂਦੇ ਹਨ | ਇਸ ਦੇ ਨਾਲ ਰੰਗੀਨ ਐਕਸਰੇ ਮਸ਼ੀਨ ਤੇ ਫਿਜ਼ਿਓਥਰੈਪੀ ਕੇਂਦਰ ਵੀ ਮੌਜੂਦ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸਮੇਂ-ਸਮੇਂ 'ਤੇ ਮੁਫਤ ਜਾਂਚ ਕੈਂਪ ਲਗਾਏ ਜਾਂਦੇ ਹਨ, ਜਿਸ ਦਾ ਫਾਇਦਾ ਇਲਾਕੇ ਦੇ ਲੋਕਾਂ ਨੂੰ ਮਿਲ ਰਿਹਾ ਹੈ | ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਡਾਕਟਰ ਜਸ਼ਨਜੋਤ ਸਿੰਘ ਬੇਦੀ ਐਮ.ਬੀ.ਬੀ.ਐਸ. ਵਲੋਂ ਵੀ ਹਸਪਤਾਲ 'ਚ 24 ਘੰਟੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ |ਟੀਐਲ48

ਪਿਛਲੀ ਖ਼ਬਰ ਮਸੀਹ ਭਾਈਚਾਰੇ ਨੇ ਪਿੰਡ ਹਰੂਵਾਲ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਭੈਣੀ ਮੀਆਂ ਖਾਂ ਦੇ ਬਾਜ਼ਾਰ 'ਚ ਸ਼ਹੀਦੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।