07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਸੀਹ ਭਾਈਚਾਰੇ ਨੇ ਪਿੰਡ ਹਰੂਵਾਲ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 26-12-2025
ਡੇਰਾ ਬਾਬਾ ਨਾਨਕ, 25 ਦਸੰਬਰ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਹਰੂਵਾਲ ਵਿਖੇ ਜੇਡੀ ਪੋਲ ਮਨਿਸਟਰੀ ਲਵਪ੍ਰੀਤ ਮਸੀਹ ਵਲੋਂ ਮਸੀਹ ਭਾਈਚਾਰੇ ਦੇ ਸਹਿਯੋਗ ਨਾਲ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਾਸਟਰ ਲਵ ਪੌਲ ਦੀ ਅਗਵਾਈ ਹੇਠ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਵਿਧਾਇਕ ਰੰਧਾਵਾ ਦਾ ਪਿੰਡ ਹਰੂਵਾਲ ਪੁੱਜਣ 'ਤੇ ਮਸੀਹ ਭਾਈਚਾਰੇ ਵਲੋਂ ਪਾਸਟਰ ਲਵ ਪੋਲ ਤੇ ਸੋਮਾ ਮਸੀਹ ਦੀ ਅਗਵਾਈ ਹੇਠ ਫੁੱਲਾਂ ਦਾ ਗੁਲਦਸਤਾ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ | ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਵਲੋਂ ਵੀ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ | ਇਸ ਮੌਕੇ 'ਆਪ' ਆਗੂ ਹਰਦੇਵ ਸਿੰਘ ਹਰੂਵਾਲ, ਸਲਵਿੰਦਰ ਸਿੰਘ ਪੱਪੂ ਸਰਪੰਚ ਮਾਨ, ਬਿਕਰਮਜੀਤ ਸਿੰਘ ਗਿੱਲ ਸਰਪੰਚ ਮਸਰਾਲਾ, ਡਾਕਟਰ ਅਮਰੀਕ ਸਿੰਘ ਹਰੂਵਾਲ, ਲਵਪ੍ਰੀਤ ਸਿੰਘ ਪੀ.ਏ., ਨਿਰਮਲ ਸਿੰਘ ਫ਼ੌਜੀ, ਤਰਸੇਮ ਸਿੰਘ, ਸਿੰਪੀ, ਮੁੱਖਵਿੰਦਰ ਮਸੀਹ, ਮੇਜਰ ਮਸੀਹ ਤੇ ਸੋਨੀ ਮਸੀਹ ਸਮੇਤ ਵੱਡੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਬੇਦੀ ਹਸਪਤਾਲ ਘੁਮਾਣ ਵਿਖੇ ਬਿਨਾਂ ਚੀਰ-ਫਾੜ ਬਵਾਸੀਰ ਦੇ ਕੀਤੇ ਜਾ ਰਹੇ ਆਪਰੇਸ਼ਨ ਅਗਲੀ ਖ਼ਬਰ ਬੇਦੀ ਹਸਪਤਾਲ ਘੁਮਾਣ ਵਿਖੇ ਬਿਨਾਂ ਚੀਰ-ਫਾੜ ਬਵਾਸੀਰ ਦੇ ਕੀਤੇ ਜਾ ਰਹੇ ਆਪਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।