07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਰਾਏਚੱਕ 'ਚ ਮਸੀਹ ਸਮਾਗਮ ਕਰਵਾਇਆ

ਅਜੀਤ ਡੈਸਕ 26-12-2025
ਕੋਟਲੀ ਸੂਰਤ ਮੱਲ੍ਹੀ, 25 ਦਸੰਬਰ (ਕੁਲਦੀਪ ਸਿੰਘ ਨਾਗਰਾ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿਚ ਨੇੜਲੇ ਪਿੰਡ ਰਾਏਚੱਕ ਵਿਖੇ ਮਸੀਹ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮਸੀਹ ਪ੍ਰਚਾਰਕਾਂ ਨੇ ਪਵਿੱਤਰ ਬਾਈਬਲ ਦੁਆਰਾ ਮਸੀਹ ਸੰਗਤਾਂ ਨੂੰ ਨਿਹਾਲ ਕਰਦਿਆਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਸੰਗਤਾਂ ਨੂੰ ਵਧਾਈ ਦਿੱਤੀ ਗਈ | ਵੱਖ-ਵੱਖ ਪ੍ਰਚਾਰਕਾਂ ਵਲੋਂ ਮਸੀਹ ਭਜਨ ਗਾਏ ਗਏ | ਸਮਾਗਮ ਵਿਚ ਉਚੇਚੇ ਤੌਰ 'ਤੇ ਭਾਜਪਾ ਆਗੂ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਸ਼ਿਰਕਤ ਕੀਤੀ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਮਸੀਹ ਸੰਗਤਾਂ ਨੂੰ ਵਧਾਈ ਦਿੱਤੀ | ਮਸੀਹ ਸੰਗਤਾਂ ਵਲੋਂ ਉੱਘੇ ਕਾਰੋਬਾਰੀ ਤੇ ਭਾਜਪਾ ਆਗੂ ਵਿਜੇ ਕੁਮਾਰ ਸੋਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੋਨੂੰ ਮਸੀਹ ਰਾਏਚੱਕ, ਸਾਬੀ ਮਸੀਹ ਚੌਹਾਨ, ਪਾਸਟਰ ਰਾਜਾ ਮਸੀਹ, ਭਾਰਤੀ ਮਸੀਹ, ਅਨਵਰ ਮਸੀਹ, ਬਿੱਟੂ ਮਸੀਹ, ਮਾਨਾ ਮਸੀਹ, ਅਭੀ ਕੁਮਾਰ ਸੋਨੀ, ਮਲਕੀਤ ਸਿੰਘ, ਨਵਪ੍ਰੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਪੈਕਸ ਡੈਂਟਲ ਕਲੀਨਿਕ ਘੁਮਾਣ ਵਿਖੇ ਨਵੀਂ ਤਕਨੀਕ ਨਾਲ 3 ਦਿਨਾਂ 'ਚ ਲਗਾਏ ਜਾ ਰਹੇ ਨਵੇਂ ਦੰਦ ਅਗਲੀ ਖ਼ਬਰ ਬੇਦੀ ਹਸਪਤਾਲ ਘੁਮਾਣ ਵਿਖੇ ਬਿਨਾਂ ਚੀਰ-ਫਾੜ ਬਵਾਸੀਰ ਦੇ ਕੀਤੇ ਜਾ ਰਹੇ ਆਪਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।