07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਪੈਕਸ ਡੈਂਟਲ ਕਲੀਨਿਕ ਘੁਮਾਣ ਵਿਖੇ ਨਵੀਂ ਤਕਨੀਕ ਨਾਲ 3 ਦਿਨਾਂ 'ਚ ਲਗਾਏ ਜਾ ਰਹੇ ਨਵੇਂ ਦੰਦ

ਅਜੀਤ ਡੈਸਕ 26-12-2025
ਘੁਮਾਣ, 25 ਦਸੰਬਰ (ਬੰਮਰਾਹ)- ਕਸਬਾ ਘੁਮਾਣ ਜੋ ਕਿ ਮੈਡੀਕਲ ਸਹੂਲਤਾਂ ਪੱਖੋਂ ਬਹੁਤ ਹੀ ਪਛੜਿਆ ਹੋਇਆ ਸੀ ਪਰ ਘੁਮਾਣ ਦੇ ਜੰਮਪਲ ਡਾਕਟਰ ਪ੍ਰਭਜੋਤ ਸਿੰਘ ਨੇ ਆਪਣੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਕਿਸੇ ਸ਼ਹਿਰ ਜਾਂ ਵਿਦੇਸ਼ ਨੂੰ ਨਹੀਂ ਚੁਣਿਆ, ਸਗੋਂ ਵਿਦੇਸ਼ ਨੂੰ ਛੱਡ ਕੇ ਆਪਣੇ ਪਵਿੱਤਰ ਕਸਬੇ ਘੁਮਾਣ ਵਿਚ ਹੀ ਸੇਵਾ ਕਰਨ ਦਾ ਮਨ ਬਣਾਇਆ | ਉਨ੍ਹਾਂ ਵਲੋਂ ਅਪੈਕਸ ਡੈਂਟਲ ਕਲੀਨਿਕ ਖੋਲ੍ਹ ਕੇ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ | ਇਸ ਇਲਾਕੇ ਦੇ ਲੋਕਾਂ ਨੂੰ ਜਿੱਥੇ ਬਟਾਲਾ, ਅੰਮਿ੍ਤਸਰ ਜਾਂ ਜਲੰਧਰ ਵਿਖੇ ਦੰਦਾਂ ਦਾ ਇਲਾਜ ਕਰਵਾਉਣ ਜਾਣਾ ਪੈਂਦਾ ਸੀ, ਪਰ ਹੁਣ ਇਲਾਕੇ ਦੇ ਲੋਕ ਉਨ੍ਹਾਂ ਦੇ ਡਾਕਟਰੀ ਤਜਰਬੇ ਤੇ ਨਵੀਂ ਤਕਨੀਕ ਕਰ ਕੇ ਦੰਦਾਂ ਦਾ ਇਲਾਜ ਕਰਾਉਣ ਲਈ ਘੁਮਾਣ ਪੁੱਜ ਰਹੇ ਹਨ | ਇਸ ਸੰਬੰਧੀ ਡਾ. ਪ੍ਰਭਜੋਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਮੁਸ਼ਕਿਲ ਕਿ ਹਰ ਵਿਅਕਤੀ ਆਪਣੇ ਜ਼ਿੰਦਗੀ ਦੇ ਝਮੇਲਿਆਂ 'ਚ ਫਸਿਆ ਹੋਇਆ ਹੈ ਤੇ ਕਿਸੇ ਕੋਲ ਸਮਾਂ ਨਹੀਂ, ਪਰ ਦੰਦਾਂ ਦੇ ਇਲਾਜ ਨੂੰ ਜਿੱਥੇ ਪਹਿਲਾਂ ਬਹੁਤ ਸਮਾਂ ਲਗਦਾ ਸੀ ਪਰ ਹੁਣ ਨਵੀਂ ਤਕਨੀਕ ਨਾਲ ਅਸੀਂ ਕੇਵਲ 3 ਦਿਨਾਂ ਵਿਚ ਨਵੇਂ ਦੰਦ ਲਾ ਕੇ ਮਰੀਜ਼ ਦੇ ਮੁਸਕਰਾਹਟ ਨੂੰ ਮੁੜ ਤੋਂ ਵਾਪਸ ਲੈ ਆਉਂਦੇ ਹਾਂ | ਉਨ੍ਹਾਂ ਕਿਹਾ ਕਿ ਦੰਦ ਲਗਾਉਣ ਦੇ ਪਹਿਲੇ ਦਿਨ ਸਲਾਹ-ਮਸ਼ਵਰਾ 'ਤੇ ਸਕੈਨਿੰਗ ਕੀਤੀ ਜਾਂਦੀ ਹੈ | ਦੂਸਰੇ ਦਿਨ ਬਿਨਾਂ ਫਲੈਪ ਕਟਾਏ ਇੰਪਲਾਂਟ ਪਲੇਸਮੈਂਟ ਕੀਤਾ ਜਾਂਦਾ ਹੈ ਤੇ ਮੁੜ ਸਕੈਨਿੰਗ ਰਾਹੀਂ ਸਹੀ ਸਥਿਤੀ ਦੀ ਜਾਂਚ ਕੀਤੀ ਜਾਂਦੀ ਹੈ | ਤੀਸਰੇ ਤੇ ਆਖਰੀ ਦਿਨ ਦੰਦ ਮੂੰਹ ਵਿਚ ਫਿੱਟ ਕਰ ਕੇ ਮਰੀਜ਼ ਦੀ ਮੁਸਕਰਾਹਟ ਨੂੰ ਮੁੜ ਤੋਂ ਵਾਪਸ ਲਿਆਇਆ ਜਾਂਦਾ ਹੈ | ਇਹ ਸਾਰੀ ਪ੍ਰਕਿਰਿਆ ਲੋਕਲ ਐਨੈਸਥੀਸ਼ੀਆ ਹੇਠ ਕੀਤੀ ਜਾਂਦੀ ਹੈ | ਇਸ ਨਾਲ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੁੰਦਾ | ਉਨ੍ਹਾਂ ਦੱਸਿਆ ਕਿ ਸਾਡੇ ਕਲੀਨਿਕ ਵਿਚ ਸੁਰੱਖਿਆ ਸਫ਼ਾਈ ਤੇ ਇਨਫੈਕਸ਼ਨ ਕੰਟਰੋਲ ਰੱਖਣ ਲਈ ਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਹੈ | ਡਾਕਟਰ ਪ੍ਰਭਜੋਤ ਨੇ ਕਿਹਾ ਕਿ ਮਰੀਜ਼ ਨੂੰ ਲੰਮੇ ਇਲਾਜ ਤੋਂ ਘਬਰਾਉਣ ਦੀ ਲੋੜ ਨਹੀਂ ਥੋੜ੍ਹੇ ਸਮੇਂ ਵਿਚ ਹੀ ਆਪਣੇ ਦੰਦ ਮੁੜ ਲਗਵਾ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਪਣੇ ਪਿੰਡ ਥੋੜ੍ਹੇ ਦਿਨਾਂ ਲਈ ਆਏ ਐੱਨ.ਆਰ.ਆਈ. ਵੀਰਾਂ ਭੈਣਾਂ ਨੂੰ ਵੀ ਇਸ ਇਲਾਜ ਦਾ ਵੱਡਾ ਫਾਇਦਾ ਮਿਲ ਰਿਹਾ ਹੈ |
ਪਿਛਲੀ ਖ਼ਬਰ ਮਾਣੂੰਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਜੇਤੂ ਕੁਲਵਿੰਦਰ ਕੌਰ ਗਿੱਲ ਨੂੰ ਏ.ਡੀ.ਸੀ. ਮੋਗਾ ਨੇ ਦਿੱਤਾ ਸਰਟੀਫਿਕੇਟ ਅਗਲੀ ਖ਼ਬਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਰਾਏਚੱਕ 'ਚ ਮਸੀਹ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।