28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਬੀ.ਐੱਸ.ਐਫ ਨੇ 'ਆਪੇ੍ਰਸ਼ਨ ਸੰਧੂਰ' ਵਿਚ ਸਹਿਯੋਗ ਦੇਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 16-06-2025
ਅਬੋਹਰ, 15 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸੀਮਾ ਸੁਰੱਖਿਆ ਬਲ ਦੀ 55ਵੀਂ ਬਟਾਲੀਅਨ ਵਲ਼ੋਂ 'ਅਪ੍ਰੇਸ਼ਨ ਸੰਧੂਰ' ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਬਾਰਡਰ ਤੇ ਵਸੇ ਕਿਸਾਨਾਂ ਅਤੇ ਨਾਗਰਿਕਾਂ ਦੇ ਸਨਮਾਨ ਵਿਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਸ ਮੌਕੇ 'ਤੇ 16 ਸਥਾਨਕ ਨਾਗਰਿਕ ਅਤੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦ ਕੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤੇ ਗਏ | ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੇ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪੇ੍ਰਸ਼ਨ ਦੌਰਾਨ ਜਾਗਰੂਕਤਾ ਅਤੇ ਸਹਿਯੋਗ ਨਾਲ ਬੀ.ਐੱਸ.ਐਫ ਦੇ ਕੰਮ ਨੂੰ ਸਫਲ ਬਣਾਇਆ | ਮੁੱਖ ਮਹਿਮਾਨ ਕਮਾਡੈਂਟ ਅਜੈ ਕੁਮਾਰ ਨੇ ਕਿਹਾ ਕਿ 'ਅਪਰੇਸ਼ਨ ਸੰਧੂਰ' ਸਿਰਫ਼ ਇੱਕ ਫ਼ੌਜੀ ਕਾਰਵਾਈ ਨਹੀਂ ਸਗੋਂ ਲੋਕਾਂ ਦੀ ਭਾਗੀਦਾਰੀ ਅਤੇ ਸਾਂਝ ਦੀ ਮਿਸਾਲ ਵੀ ਹੈ ਜਦ ਤੱਕ ਲੋਕਾਂ ਦਾ ਸਹਿਯੋਗ ਨਾ ਹੋਵੇ ਆਸੀਂ ਸਰਹੱਦਾਂ ਦੀ ਰੱਖਿਆ ਪੂਰੀ ਤਰ੍ਹਾਂ ਨਾਲ ਨਹੀਂ ਕਰ ਸਕਦੇ | ਇਸ ਮੌਕੇ 'ਤੇ ਹੋਰ ਬੁਲਾਰਿਆਂ ਨੇ ਵੀ ਆਪੇ੍ਰਸ਼ਨ ਦੀ ਮਹੱਤਤਾ 'ਤੇ ਰੌਸ਼ਨੀ ਪਾਈ ਅਤੇ ਇਸ ਨੂੰ ਲੋਕ ਸੈਨਾ ਸਾਂਝ ਦੀ ਸਰਬੋਤਮ ਉਦਾਹਰਨ ਕਰਾਰ ਦਿੱਤਾ | ਪ੍ਰੋਗਰਾਮ ਦੀ ਸਮਾਪਤੀ ਸਮੂਹਿਕ ਸੰਵਾਦ ਅਤੇ ਧੰਨਵਾਦ ਨਾਲ ਹੋਈ ਜੋ ਕਿ ਸਭ ਲਈ ਯਾਦਗਾਰ ਰਿਹਾ |
ਪਿਛਲੀ ਖ਼ਬਰ ਗਿਆਨ ਅੰਜਨ ਸਮਰ ਕੈਂਪ ਦੌਰਾਨ ਮਾਪਿਆਂ ਦਾ ਬੱਚਿਆਂ ਦੇ ਪਾਲਣ ਪੋਸ਼ਣ ਪ੍ਰਤੀ ਲਗਾਇਆ ਸੈਮੀਨਾਰ ਅਗਲੀ ਖ਼ਬਰ ਲੁਧਿਆਣਾ ਪੱਛਮੀ ਤੋਂ 'ਆਪ' ਦੇ ਉਮੀਦਵਾਰ ਸੰਜੀਵ ਅਰੋੜਾ ਵੱਡੇ ਫ਼ਰਕ ਨਾਲ ਜਿੱਤਣਗੇ-ਭਜਨ ਲਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।