28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਗਿਆਨ ਅੰਜਨ ਸਮਰ ਕੈਂਪ ਦੌਰਾਨ ਮਾਪਿਆਂ ਦਾ ਬੱਚਿਆਂ ਦੇ ਪਾਲਣ ਪੋਸ਼ਣ ਪ੍ਰਤੀ ਲਗਾਇਆ ਸੈਮੀਨਾਰ

ਅਜੀਤ ਡੈਸਕ 16-06-2025
ਅਬੋਹਰ, 15 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲ਼ੋਂ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ 18ਵਾਂ ਗਿਆਨ ਅੰਜਨ ਸਮਰ ਕੈਂਪ ਅਬੋਹਰ ਦੇ ਡੀ.ਏ.ਵੀ. ਬੀ.ਐੱਡ ਕਾਲਜ ਵਿਖੇ ਲਗਾਇਆ ਜਾ ਰਿਹਾ ਹੈ | ਬੱਚਿਆਂ ਦੇ ਨਾਲ ਮਾਪਿਆਂ ਨੂੰ ਵੀ ਹੋਰ ਬਿਹਤਰ ਪਾਲਨ ਪੋਸ਼ਣ ਕਰਨ ਦੇ ਲਈ ਕਰਵਾਏ ਸੈਮੀਨਾਰ ਵਿਚ ਅਮਨਦੀਪ ਹਸਪਤਾਲ ਦੇ ਡਾ.ਅਮਨਦੀਪ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਸੈਮੀਨਾਰ ਦੌਰਾਨ ਡਾ.ਮਨਦੀਪ ਸਿੰਘ ਨੇ ਮਾਪਿਆਂ ਨੂੰ ਬੱਚਿਆਂ ਦੀਆਂ ਆਦਤਾਂ, ਉਨ੍ਹਾਂ ਦੇ ਸੁਭਾਅ, ਮੋਬਾਈਲ ਦੀ ਵਰਤੋਂ, ਫਾਸਟ ਫੂਡ ਖਾਣਾ ਅਤੇ ਹੋਰ ਕਈ ਦਿਲਚਸਪ ਢੰਗਾਂ ਦੇ ਨਾਲ ਬੱਚਿਆਂ ਦੀ ਹੋਰ ਬਿਹਤਰ ਪਰਵਰਿਸ਼ ਕਰਨ ਸਬੰਧੀ ਜਾਣਕਾਰੀ ਦਿੱਤੀ | ਇਸ ਦੌਰਾਨ ਮਾਪਿਆਂ ਦੇ ਵਿਚ ਰੋਚਕਤਾ ਬਣਾਉਣ ਦੇ ਲਈ ਖੇਡ ਵੀ ਕਰਵਾਈ ਗਈ ਜਦ ਕਿ ਗਿਆਨ ਵਧਾਊ ਸਵਾਲ ਜਵਾਬ ਵੀ ਰੱਖੇ ਗਏ, ਜਿਸ ਵਿਚ ਜੇਤੂ ਮਾਪਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਡਾ.ਅਮਨਦੀਪ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲ਼ੋਂ ਕੀਤੇ ਜਾ ਰਹੇ ਉਕਤ ਉਪਰਾਲੇ ਦੀ ਬੇਹੱਦ ਸ਼ਲਾਘਾ ਕੀਤੀ | ਇਸ ਮੌਕੇ ਪਰਮਿੰਦਰ ਸਿੰਘ ਹੈਪੀ ਸਿੱਧੂ, ਜਸਵਿੰਦਰ ਸਿੰਘ, ਗਗਨਦੀਪ ਸਿੰਘ, ਲਵਪ੍ਰੀਤ ਸਿੰਘ, ਜਸਬੀਰ ਸਿੰਘ ਮਨ, ਸੁਖਜਿੰਦਰ ਸਿੰਘ ਰਾਜਨ, ਜਸ਼ਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ |
ਪਿਛਲੀ ਖ਼ਬਰ ਮਜ਼ਦੂਰ ਵਿਰੋਧੀ ਸੋਧਾਂ ਨੂੰ ਰੱਦ ਕਰਨ ਲਈ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਬੀ.ਐੱਸ.ਐਫ ਨੇ 'ਆਪੇ੍ਰਸ਼ਨ ਸੰਧੂਰ' ਵਿਚ ਸਹਿਯੋਗ ਦੇਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।