ਬੱਲੂਆਣਾ, 16 ਜੂਨ (ਜਸਮੇਲ ਸਿੰਘ ਢਿੱਲੋਂ)-ਪਿਛਲੇ 6 ਮਹੀਨਿਆਂ 'ਚ ਕਈ ਵਾਰੀ ਟੁੱਟੀ ਲੰਬੀ ਮਾਈਨਰ ਨਹਿਰ 'ਚ ਅੱਜ ਫਿਰ ਪਾਣੀ ਬੰਦ ਹੋ ਗਿਆ ਹੈ | ਸੰਬੰਧਿਤ ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਪੰਜ ਵਾਰੀ ਟੁੱਟੀ ਲੰਬੀ ਮਾਈਨਰ ਨਹਿਰ ਕਾਰਨ ਇਲਾਕੇ ਦੇ ਬਾਗ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ | ਬਾਗ਼ਾਂ ਦਾ ਏਰੀਆ ਹੋਣ ਕਰਕੇ ਅਤੇ ਪਹਿਲਾ ਹੀ ਪਾਣੀ ਦੀ ਘਾਟ ਹੋਣ ਕਰਕੇ ਡੇਢ ਦਰਜਨ ਪਿੰਡਾਂ ਦੇ ਕਿਸਾਨ ਪਹਿਲਾ ਹੀ ਕਰਜ਼ੇ ਦੀ ਮਾਰ ਹੇਠਾਂ ਹਨ | ਪਰ ਲਗਾਤਾਰ ਨਹਿਰ ਟੁੱਟਣ ਤੋਂ ਜਾਪਦਾ ਹੈ ਕਿ ਸਬੰਧਿਤ ਅਧਿਕਾਰੀ ਬਿਨਾਂ ਕੰਮ ਕੀਤੇ ਤਨਖ਼ਾਹਾਂ ਵਸੂਲ ਰਹੇ ਹਨ | ਕਿਸਾਨਾਂ ਦੀ ਮੰਗ ਹੈ ਕਿ ਜੇਕਰ ਫਿਰ ਲੰਬੀ ਮਾਈਨਰ ਟੁੱਟਣ ਕਾਰਨ ਨਹਿਰ ਬੰਦ ਹੋਈ ਹੈ ਤਾਂ ਜਲਦੀ ਬੰਨ੍ਹ ਕੇ ਪਾਣੀ ਛੱਡਿਆ ਜਾਵੇ |