18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਫਰਵਾਂਹ ਵਾਲੀ 'ਚ ਲੱਗੇ ਸਾਲਾਨਾ ਮੇਲੇ ਦੌਰਾਨ ਗਾਇਕ ਜਸਵਿੰਦਰ ਜੱਸੀ ਨੇ ਬੰਨਿ੍ਹਆ ਰੰਗ

ਅਜੀਤ ਡੈਸਕ 17-06-2025
ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਾਲ ਲਗਦੇ ਪਿੰਡ ਫਰਵਾਂਹ ਵਾਲੀ ਵਿਖੇ ਪੀਰ ਬਾਬਾ ਮਿਆਰ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਮੇਲਾ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ | ਪਿੰਡ ਦੀ ਸਮੁੱਚੀ ਪੰਚਾਇਤ ਅਤੇ ਬੱਟੀ ਪਰਿਵਾਰ ਦੇ ਸਹਿਯੋਗ ਨਾਲ ਮਨਾਏ ਗਏ ਇਸ ਮੇਲੇ ਵਿਚ ਸਭ ਤੋਂ ਪਹਿਲਾ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਉਸ ਤੋਂ ਬਾਅਦ ਸਾਰਾ ਦਿਨ ਬਾਬਾ ਜੀ ਦਾ ਖੁੱਲ੍ਹਾ ਲੰਗਰ, ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਦੂਰ ਦੁਰਾਡੇ ਤੋਂ ਪੁੱਜੀਆਂ ਸੰਗਤਾਂ ਵਲ਼ੋਂ ਬਾਬਾ ਜੀ ਦੀ ਮਜ਼ਾਰ 'ਤੇ ਮੱਥਾ ਟੇਕਿਆ ਗਿਆ | ਇਸ ਮੌਕੇ ਹੋਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਇਲਾਕੇ ਦੇ ਬਹੁਚਰਚਿਤ ਪੰਜਾਬੀ ਲੋਕ ਗਾਇਕ ਜਸਵਿੰਦਰ ਜੱਸੀ ਵਲ਼ੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ | ਆਪਣੀ ਮਿਊਜ਼ੀਕਲ ਟੀਮ ਨਾਲ ਪੁੱਜੇ ਗਾਇਕ ਜਸਵਿੰਦਰ ਜੱਸੀ ਨੇ ਖ਼ੂਬ ਰੰਗ ਬੰਨਿ੍ਹਆ | ਉਨ੍ਹਾਂ ਇਸ ਮੌਕੇ ਪੁੱਜੇ ਲੋਕਾਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਲੋਕ ਗੀਤਾਂ, ਲੋਕ ਤੱਥਾਂ ਤੋਂ ਇਲਾਵਾ ਆਪਣੇ ਬਹੁਚਰਚਿਤ ਗੀਤਾ ਫ਼ਕੀਰੀ, ਲੜਦੀ ਹੁੰਦੀ ਸੀ, ਪੰਜਾਬ ਸਿਹਾਂ, 8 ਬੈਂਡ, ਆਈਲੈਟਸ ਆਦਿ ਨਾਲ ਖ਼ੂਬ ਰੰਗ ਬੰਨਿ੍ਹਆ | ਉਪਰੰਤ ਪਿੰਡ ਦੇ ਸਰਪੰਚ ਸੁਨੀਲ ਬੱਟੀ ਅਤੇ ਸਮੁੱਚੀ ਕਮੇਟੀ ਵਲ਼ੋਂ ਪੁੱਜੇ ਗਾਇਕ ਜਸਵਿੰਦਰ ਜੱਸੀ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਤੇ ਅਰੁਣ ਨੇ ਸੰਜੀਵ ਅਰੋੜਾ ਲਈ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਸਬ ਜੇਲ੍ਹ ਮੋਗਾ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।