ਜਲਾਲਾਬਾਦ, 16 ਜੂਨ (ਜਤਿੰਦਰ ਪਾਲ ਸਿੰਘ)- ਸਥਾਨਕ ਰੇਲਵੇ ਸੜਕ 'ਤੇ ਬਾਗ਼ ਕਾਲੋਨੀ 'ਚ ਸਥਿਤ ਮਾਰਨਿੰਗ ਕਲੱਬ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਅਹਿਮਦਾਬਾਦ 'ਚ ਹੋਏ ਜਹਾਜ਼ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ¢ ਇਸ ਮੌਕੇ ਸਾਰੇ ਮੈਂਬਰ ਗ਼ਮਗੀਨ ਮਾਹੌਲ 'ਚ ਪ੍ਰਭਾਤ ਵੇਲੇ ਬਾਗ਼ 'ਚ ਇਕੱਠੇ ਹੋਏ ਤੇ ਸ਼ੋਕ ਪ੍ਰਗਟ ਕੀਤਾ ¢ ਕਲੱਬ ਮੈਂਬਰਾਂ ਨੇ ਕਿਹਾ ਕਿ ਅਹਿਮਦਾਬਾਦ ਜਹਾਜ਼ ਹਾਦਸਾ ਪੂਰੇ ਦੇਸ਼ ਲਈ ਇੱਕ ਵੱਡਾ ਦੁਖਦਾਈ ਘਟਨਾ ਸੀ, ਜਿਸ 'ਚ ਕਈ ਜਾਨਾਂ ਗਈਆਂ ਹਨ ¢ ਉਨ੍ਹਾਂ ਕਿਹਾ ਕਿ ਹਾਦਸੇ ਦੀ ਖ਼ਬਰ ਸੁਣ ਕੇ ਹਰੇਕ ਦੀਆਂ ਅੱਖਾਂ ਭਰ ਆਈਆਂ ¢ ਅਜਿਹੀਆਂ ਘਟਨਾਵਾਂ ਨਾ ਸਿਰਫ਼ ਪਰਿਵਾਰਾਂ ਲਈ ਸਦਮਾ ਹੁੰਦੀਆਂ ਹਨ, ਸਗੋਂ ਸਾਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ¢ ਇਸ ਮੌਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਪੀੜਤ ਪਰਿਵਾਰਾਂ ਨੂੰ ਇਹ ਵੱਡਾ ਦੁੱਖ ਸਹਿਣ ਦੀ ਸ਼ਕਤੀ ਪ੍ਰਾਪਤ ਹੋਵੇ ¢ ਕਲੱਬ ਵਲੋਂ ਇਹ ਵੀ ਸੰਕਲਪ ਲਿਆ ਗਿਆ ਕਿ ਭਵਿੱਖ 'ਚ ਐਸੀ ਆਫ਼ਤਾਂ ਤੋਂ ਬਚਾਅ ਲਈ ਲੋਕਾਂ 'ਚ ਜਾਗਰੂਕਤਾ ਫੈਲਾਈ ਜਾਵੇਗੀ ਅਤੇ ਹਮੇਸ਼ਾ ਸੰਗਠਿਤ ਤਰੀਕੇ ਨਾਲ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ¢