17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਮਰ ਕੈਂਪ ਦੌਰਾਨ ਖਿਡਾਰੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ

ਅਜੀਤ ਡੈਸਕ 17-06-2025
ਮੱਖੂ, 16 ਜੂਨ (ਵਰਿੰਦਰ ਮਨਚੰਦਾ)-ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਗੋਲਡਨ ਐਜੂਕੇਸ਼ਨ ਮੱਖੂ ਦੇ ਡਾਇਰੈਕਟਰ ਮਨਜਿੰਦਰ ਸਿੰਘ ਵਲੋਂ 2 ਤੋਂ 14 ਜੂਨ ਤੱਕ ਸਮਰ ਕੈਂਪ ਲਗਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਬੱਚਿਆਂ ਨੇ ਕਿ੍ਕਟ ਵਿਚ ਮੱਲਾਂ ਮਾਰੀਆਂ | ਕੈਂਪ ਸਮਾਪਤੀ ਤੋਂ ਬਾਅਦ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਜਦਕਿ ਸੇਵਾ ਮੁਕਤ ਕਰਨਲ ਕਸ਼ਮੀਰ ਸਿੰਘ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ | ਇਸ ਮੌਕੇ ਕਰਨਲ ਢਿੱਲੋਂ ਨੇ ਆਪਣੇ ਸੰਬੋਧਨ ਕਰਦਿਆਂ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਬੇਸ਼ੱਕ ਦੇਸ਼-ਵਿਦੇਸ਼ ਵਿਚ ਉਹ ਸਾਈਕਲਿੰਗ ਲਈ ਜਾਂਦੇ ਰਹਿੰਦੇ ਹਨ ਅਤੇ ਬੀਤੇ ਦਿਨੀਂ ਉਹ ਨਿਪਾਲ ਵਿਖੇ 212 ਕਿੱਲੋਮੀਟਰ ਸਾਈਕਲ ਚਲਾ ਕੇ ਆਏ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬਿਮਾਰੀਆਂ ਤੇ ਦਵਾਈਆਂ ਦੇ ਜੰਝਟ ਤੋਂ ਬਚਣ ਲਈ ਰੋਜ਼ਾਨਾ ਆਪਣੇ ਸਰੀਰ ਦੇ ਭਲੇ ਲਈ ਕਸਰਤਾਂ ਕਰਨੀ ਚਾਹੀਦੀ ਹੈ | ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਆਪਣੇ ਸੰਬੋਧਨ 'ਚ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਅਤੇ ਸਿੱਖਿਆ ਕ੍ਰਾਂਤੀ ਦੇ ਨਾਲ ਖੇਡਾਂ ਪ੍ਰਤੀ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂੰ ਕਰਵਾਇਆ | ਉਨ੍ਹਾਂ ਡਾਇਰੈਕਟਰ ਮਨਜਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਕੌਂਸਲਰ ਗਗਨਦੀਪ ਕੌਰ ਵਲੋਂ ਗੋਲਡਨ ਐਜੂਕੇਸ਼ਨ ਮੁੱਖ ਰਾਹੀਂ ਇਲਾਕੇ ਦਾ ਨਾਂਅ ਚਮਕਾਉਣ ਤੋਂ ਇਲਾਵਾ ਕਿ੍ਕਟ ਵਰਗੀ ਖੇਡ ਲਈ ਬਲਿਊ ਮੂਨ ਕਿ੍ਕਟ ਕਲੱਬ ਦੀ ਸਥਾਪਨਾ ਨੂੰ ਵੀ ਪਵਿੱਤਰ ਕਾਰਜ ਵਜੋਂ ਮੀਲ ਦਾ ਪੱਥਰ ਦੱਸਦਿਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ | ਡਾਇਰੈਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਬਲਿਊ ਮੂਨ ਕ੍ਰਿਕਟ ਕਲੱਬ ਵਿਚ ਬੱਚਿਆਂ ਨੂੰ ਕ੍ਰਿਕਟ ਬਾਰੇ ਪੂਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੋਚਾਂ ਦਾ ਪੂਰਾ ਪ੍ਰਬੰਧ ਹੈ | ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਡਾ. ਜਸਵਿੰਦਰ ਸਿੰਘ ਜੱਸੀ ਕਾਲੜਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਦੌਰਾਨ ਬੈੱਸਟ ਬੋਲਰ, ਬੈਟਸਮੈਨ, ਫੀਲਡਰ ਅਤੇ ਆਲ ਰਾਉਂਡਰ ਆਦਿ ਜੇਤੂ ਖਿਡਾਰੀਆਂ ਨੂੰ ਸ਼ੀਲਡਾਂ, ਤਗਮੇ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ, ਕਾਬਲ ਸਿੰਘ ਲਖਨਪਾਨ, ਸ਼੍ਰੀਮਤੀ ਸੁਰਜੀਤ ਕੌਰ, ਨਗਰ ਪੰਚਾਇਤ ਦੇ ਕੌਂਸਲਰ ਸੰਦੀਪ ਠੁਕਰਾਲ, ਦਵਿੰਦਰ ਸਿੰਘ ਬੱਬੂ, ਗੁਰਜੰਟ ਸਿੰਘ, ਜੋਗਿੰਦਰ ਸਿੰਘ ਥਿੰਦ, ਹੀਰਾ ਸਿੰਘ ਬੱਚਿਆਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣਾ ਨੇ ਵੀ ਸ਼ਿਰਕਤ ਕੀਤੀ | ਅਖੀਰ ਵਿਚ ਡਾਇਰੈਕਟਰ ਮਨਜਿੰਦਰ ਸਿੰਘ ਸੰਸਥਾਪਕ ਬਲਿਊ ਮੂਨ ਕਿ੍ਕਟ ਕਲੱਬ ਮੱਖੂ ਨੇ ਸਾਰੇ ਆਏ ਪਤਵੰਤਿਆਂ ਦਾ ਸਹਿਯੋਗ ਲਈ ਨਿੱਘਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੀ. ਐਚ. ਸੀ. ਜਲਾਲਾਬਾਦ ਵਿਖੇ ਕੀਤੀ ਐਨ. ਸੀ. ਡੀ. ਸੰਬੰਧੀ ਮੀਟਿੰਗ ਅਗਲੀ ਖ਼ਬਰ ਬ੍ਰਹਮ ਕੁਮਾਰੀ ਆਸ਼ਰਮ ਜ਼ੀਰਾ 'ਚ ਪੰਜ ਦਿਨਾ ਬੱਚਿਆਂ ਦਾ ਸਮਰ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।