17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਾਹਰੀ ਦਖ਼ਲ ਅੰਦਾਜ਼ੀ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਸਚਦੇਵਾ 'ਤੇ ਜਤਾਇਆ ਇਤਰਾਜ਼

ਅਜੀਤ ਡੈਸਕ 18-06-2025
ਫ਼ਾਜ਼ਿਲਕਾ, 17 ਜੂਨ (ਅਮਰਜੀਤ ਸ਼ਰਮਾ)-ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਬਾਹਰੀ ਲੋਕਾਂ ਦੇ ਲਗਾਤਾਰ ਦਖ਼ਲ ਅੰਦਾਜ਼ੀ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਅਤੇ ਕੌਂਸਲਰਾਂ ਨੇ ਮੀਟਿੰਗ ਕਰਕੇ ਇਸ ਦਾ ਸਖ਼ਤ ਇਤਰਾਜ਼ ਜਤਾਇਆ ਹੈ | ਇਸ ਮੌਕੇ ਪ੍ਰਧਾਨ ਸਚਦੇਵਾ ਨੇ ਕਿਹਾ ਕਿ ਵਿਧਾਇਕ ਦੇ ਬੇਹੱਦ ਕਰੀਬੀ ਲਗਾਤਾਰ ਨਗਰ ਕੌਂਸਲ ਦੇ ਕੰਮ 'ਚ ਦਖ਼ਲ ਦੇ ਕੇ ਚੁਣੇ ਹੋਏ ਕੌਂਸਲਰਾਂ ਨੂੰ ਨਿਰਾਸ਼ ਕਰ ਰਹੇ ਹਨ | ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ | ਇਸ ਸਬੰਧੀ ਪ੍ਰਧਾਨ ਸੁਰਿੰਦਰ ਸਚਦੇਵਾ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੂੰ ਇੱਕ ਲਿਖਤੀ ਇਤਰਾਜ਼ ਪੱਤਰ ਸੌਂਪਿਆ ਹੈ | ਨਗਰ ਕੌਂਸਲ ਦੇ ਕਈ ਕੌਂਸਲਰਾਂ ਨੇ ਵੀ ਇਸ ਪੱਤਰ 'ਤੇ ਦਸਤਖ਼ਤ ਕਰਕੇ ਆਪਣਾ ਸਮਰਥਨ ਪ੍ਰਗਟ ਕੀਤਾ ਹੈ | ਇਸ ਪੱਤਰ ਵਿਚ ਸੀਨੀਅਰ ਕੌਂਸਲਰ ਸੁਰਿੰਦਰ ਕਾਲੜਾ ਪੱਪੂ, ਪਾਲ ਚੰਦ ਵਰਮਾ, ਜਗਦੀਸ਼ ਬਜਾਜ, ਸੰਜੀਵ ਸਚਦੇਵਾ ਗੋਲਡੀ, ਕੌਂਸਲਰ ਬਾਬੂ ਰਾਮ, ਪੂਰਨ ਚੰਦ ਜਸੂਜਾ, ਅਸ਼ਵਨੀ ਕੁਮਾਰ, ਡਾ. ਰਾਕੇਸ਼ ਗੁਪਤਾ, ਅਮਨ ਦੁਰੇਜਾ, ਮਹਾਬੀਰ, ਜਸਵੰਤ ਸਿੰਘ, ਸ਼ਾਮ ਲਾਲ ਗਾਂਧੀ, ਰਾਧੇ ਸ਼ਿਆਮ ਕਸ਼ਯਪ ਨੇ ਸਪਸ਼ਟ ਤੌਰ 'ਤੇ ਜ਼ਿਕਰ ਕੀਤਾ ਹੈ ਕਿ ਕੌਂਸਲ ਦੇ ਅੰਦਰੂਨੀ ਕੰਮ ਵਿਚ ਸੱਤਾਧਾਰੀ ਪਾਰਟੀ ਦੇ ਕੁੱਝ ਬਾਹਰੀ ਲੋਕਾਂ ਦੀ ਦਖ਼ਲਅੰਦਾਜ਼ੀ ਨਾ ਸਿਰਫ਼ ਲੋਕਤੰਤਰੀ ਪ੍ਰਣਾਲੀ ਦੇ ਵਿਰੁੱਧ ਹੈ, ਸਗੋਂ ਇਹ ਕੌਂਸਲ ਦੇ ਕਰਮਚਾਰੀਆਂ ਨੂੰ ਵੀ ਉਲਝਾਉਂਦੀ ਹੈ ਅਤੇ ਵਿਕਾਸ ਕਾਰਜਾਂ ਦੀ ਗਤੀ ਨੂੰ ਹੌਲੀ ਕਰਦੀ ਹੈ | ਪ੍ਰਧਾਨ ਸਚਦੇਵਾ ਨੇ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਨਗਰ ਕੌਂਸਲ ਨੂੰ ਸੁਤੰਤਰ ਤੌਰ 'ਤੇ ਕੰਮ ਕਰਨ ਦਿੱਤਾ ਜਾਵੇ, ਤਾਂ ਜੋ ਜਨਤਾ ਦੀਆਂ ਸਮੱਸਿਆਵਾਂ ਨੂੰ ਬਿਨਾਂ ਕਿਸੇ ਰਾਜਨੀਤਿਕ ਦਬਾਅ ਤੋਂ ਹੱਲ ਕੀਤਾ ਜਾ ਸਕੇ | ਇਸ ਮੁੱਦੇ ਸਬੰਧੀ ਜਲਦੀ ਹੀ ਇੱਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲ ਸਕਦਾ ਹੈ ਤਾਂ ਜੋ ਪ੍ਰਸ਼ਾਸਕੀ ਪੱਧਰ 'ਤੇ ਸਥਿਤੀ ਸਪਸ਼ਟ ਕੀਤੀ ਜਾ ਸਕੇ ਅਤੇ ਕੌਂਸਲ ਦੇ ਕੰਮਕਾਜ ਨੂੰ ਬਿਹਤਰ ਬਣਾਇਆ ਜਾ ਸਕੇ |
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਗਿ੍ਫ਼ਤਾਰ ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਟੱਕਰ, ਤਿੰਨ ਲੋਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।