ਅਬੋਹਰ, 17 ਜੂਨ (ਵਿਵੇਕ ਹੂੜੀਆ)-ਪਿੰਡ ਰਾਜਪੁਰਾ ਅਤੇ ਸ਼ੇਰੇਵਾਲਾ ਵਿਚਕਾਰ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਟੱਕਰ ਹੋ ਗਈ | ਜਿਸ ਵਿਚ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਜਿਨ੍ਹਾਂ ਨੂੰ 108 ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਜਿੱਥੇ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲੂ ਰਾਮ ਨੇ ਦੱਸਿਆ ਕਿ ਉਸ ਦਾ ਜੀਜਾ ਸ਼ੇਸ਼ਕਰਨ ਪੁੱਤਰ ਰਾਮ ਪ੍ਰਤਾਪ ਨਿਵਾਸੀ ਸ਼ੇਰੇਵਾਲਾ ਸਵੇਰੇ ਚਾਹ ਪੀਣ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਪਿੰਡ ਵਾਪਸ ਜਾ ਰਿਹਾ ਸੀ | ਜਦੋਂ ਉਹ ਰਾਜਪੁਰਾ ਅਤੇ ਸ਼ੇਰੇਵਾਲਾ ਦੇ ਵਿਚਕਾਰ ਪਹੁੰਚਿਆ ਤਾਂ ਉਸੇ ਸਮੇਂ ਪਿੱਛੇ ਤੋਂ ਆ ਰਹੀ ਗਦਰਖੇੜਾ ਨਿਵਾਸੀ ਇੱਕ ਅÏਰਤ ਅਤੇ ਦੋ ਨੌਜਵਾਨਾਂ ਦਾ ਮੋਟਰਸਾਈਕਲ ਸੜਕ 'ਚ ਟੋਏ ਕਾਰਨ ਉਸ ਦੇ ਜੀਜੇ ਦੇ ਮੋਟਰਸਾਈਕਲ ਨਾਲ ਟਕਰਾ ਗਿਆ | ਜਿਸ ਕਾਰਨ ਚਾਰੇ ਸੜਕ 'ਤੇ ਡਿਗ ਪਏ | ਇੱਥੇ ਆਸ-ਪਾਸ ਦੇ ਲੋਕਾਂ ਨੇ 108 ਐਂਬੂਲੈਂਸ ਡਰਾਈਵਰਾਂ ਨੂੰ ਸੂਚਿਤ ਕੀਤਾ | ਜਿਸ 'ਤੇ ਪਾਇਲਟ ਰਮਨ ਕੁਮਾਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਸ਼ੇਸ਼ਕਰਨ, ਸੁਖਦੇਵ ਸਿੰਘ ਅਤੇ ਕਿੱਕਰ ਸਿੰਘ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ |