ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਭਾਰਤੀ ਜਨਤਾ ਪਾਰਟੀ ਵਲ਼ੋਂ ਫ਼ਾਜ਼ਿਲਕਾ 'ਚ ਇੱਕ ਪੈੱ੍ਰਸ ਕਾਨਫ਼ਰੰਸ ਕੀਤੀ ਗਈ | ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਭਾਜਪਾ ਨੇ ਮੋਦੀ ਸਰਕਾਰ ਵਲ਼ੋਂ 11 ਸਾਲਾਂ ਵਿਚ ਕੀਤੇ ਕੰਮਾਂ ਦਾ ਵਿਸਥਾਰਪੂਰਵਕ ਵੇਰਵਾ ਦੇਣ ਦੇ ਨਾਲ-ਨਾਲ ਇਹ ਵੀ ਦੋਸ਼ ਲਗਾਇਆ ਕਿ ਪੰਜਾਬ ਵਿਚ ਵਿਕਾਸ ਦੀ ਗੰਗਾ ਸਿਰਫ਼ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਤੱਕ ਸੀਮਤ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਮੰਡਲ ਪ੍ਰਧਾਨ ਰਮੇਸ਼ ਕਟਾਰੀਆ, ਮੰਡਲ ਜਨਰਲ ਸਕੱਤਰ ਅੰਕੁਸ਼ ਫੁਟੇਲਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਮੀਡੀਆ ਸੈੱਲ ਦੇ ਕੋ-ਕਨਵੀਨਰ ਸੁਬੋਧ ਵਰਮਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿਚ ਮੋਦੀ ਸਰਕਾਰ ਨੇ ਮਜ਼ਦੂਰਾਂ, ਕਿਸਾਨਾਂ, ਕਾਰੋਬਾਰੀਆਂ, ਅÏਰਤਾਂ, ਨੌਜਵਾਨਾਂ ਅਤੇ ਛੋਟੇ-ਵੱਡੇ ਉਦਯੋਗਪਤੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਵਿਕਾਸ ਦੀ ਗੰਗਾ ਉਲਟ ਦਿਸ਼ਾ 'ਚ ਵਗ ਰਹੀ ਹੈ ਅਤੇ ਸਰਕਾਰ ਤੋਂ ਜਨਤਾ ਤੱਕ ਜਾਣ ਦੀ ਬਜਾਏ, ਜਨਤਾ ਦਾ ਪੈਸਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ | ਕਾਕਾ ਕੰਬੋਜ ਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਉਨ੍ਹਾਂ ਕੋਲ ਆਪਣੇ ਮੋਬਾਈਲ ਫ਼ੋਨ ਰੀਚਾਰਜ ਕਰਨ ਲਈ ਪੈਸੇ ਨਹੀਂ ਹਨ, ਆਪਣੀਆਂ ਕਾਰਾਂ ਵਿਚ ਤੇਲ ਪਵਾਉਣ ਤੱਕ ਦੇ ਪੈਸੇ ਨਹੀਂ ਹੈ, ਦੀ ਤਾਂ ਗੱਲ ਹੀ ਛੱਡੋ, ਉਹ ਅੱਜ ਇੰਨੀ ਦੌਲਤ ਦੇ ਮਾਲਕ ਹਨ ਕਿ ਇਸ ਦੀ ਕਲਪਨਾ ਵੀ ਕਰਨਾ ਮੁਸ਼ਕਿਲ ਹੈ | ਫ਼ਾਜ਼ਿਲਕਾ ਨਗਰ ਕੌਂਸਲ 'ਚ ਟੈਂਡਰਾਂ ਵਿਚ ਭਿ੍ਸ਼ਟਾਚਾਰ ਤੋਂ ਲੈ ਕੇ ਨਹਿਰਾਂ ਅਤੇ ਨਾਲੀਆਂ ਦੀ ਉਸਾਰੀ ਅਤੇ ਮੁਰੰਮਤ ਵਿਚ ਭਿ੍ਸ਼ਟਾਚਾਰ, ਮਿੱਟੀ ਦੇ ਟੈਂਡਰਾਂ ਵਿਚ ਘੁਟਾਲੇ, ਇੱਥੋਂ ਤੱਕ ਕਿ ਸੀਵਰੇਜ ਦੇ ਟੈਂਡਰਾਂ ਵਿਚ ਵੀ ਘੁਟਾਲੇ ਸਾਹਮਣੇ ਆ ਰਹੇ ਹਨ |