ਅਬੋਹਰ, 17 ਜੂਨ (ਸੁਖਜੀਤ ਸਿੰਘ ਬਰਾੜ)-ਪੰਜਾਬ ਸਰਕਾਰ ਨੇ ਜੋ ਸੂਬੇ ਵਿਚ ਈ.ਜੀ.ਰਜਿਸਟਰੀ ਦੀ ਸਕੀਮ ਸ਼ੁਰੂ ਕੀਤੀ ਹੈ | ਉਸ ਪ੍ਰਕਿਰਿਆ ਤਹਿਤ ਇਲਾਕੇ ਅਧੀਨ ਪੈਂਦੀ ਸਬ ਤਹਿਸੀਲ ਖੂਈਆ ਸਰਵਰ ਦੇ ਦਫ਼ਤਰ ਵਿਚ ਈ.ਜੀ.ਰਜਿਸਟਰੀ ਲਈ ਅਲੱਗ ਦਫ਼ਤਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਈ.ਜੀ.ਰਜਿਸਟਰੀ ਸਕੀਮ ਤਹਿਤ ਹੁਣ ਤੁਹਾਨੂੰ ਜ਼ਮੀਨ, ਪਲਾਟ ਦੀ ਰਜਿਸਟਰੀ ਲਿਖਵਾਉਣ ਲਈ ਅਰਜ਼ੀਨਵੀਸਾਂ ਜਾ ਵਸੀਕਾ ਨਵੀਸਾਂ ਪਾਸ ਜਾਣ ਦੀ ਲੋੜ ਨਹੀਂ ਪਵੇਗੀ | ਤੁਸੀਂ ਘਰੋਂ ਖ਼ੁਦ ਵੀ ਰਜਿਸਟਰੀ ਲਿਖ ਸਕੋਗੇ | ਨਹੀਂ ਤਾਂ ਤਹਿਸੀਲ ਕੰਪਲੈਕਸ ਵਿਚ ਸਥਾਪਿਤ ਕੀਤੇ ਈ.ਜੀ.ਰਜਿਸਟਰੀ ਕਾਊਾਟਰ ਜਾ ਕਿਸੇ ਵੀ ਸੇਵਾ ਕੇਂਦਰ ਵਿਚੋਂ ਵੀ ਰਜਿਸਟਰੀ ਲਿਖਵਾ ਸਕੋਗੇ ਅਤੇ ਉੱਥੇ ਸਰਕਾਰ ਵਲ਼ੋਂ ਰਜਿਸਟਰੀ ਲਿਖਵਾਉਣ ਦੀ ਕੀਮਤ ਸਿਰਫ਼ 500 ਰੁਪਏ ਨਿਰਧਾਰਿਤ ਕੀਤੀ ਗਈ ਹੈ | ਪੰਜਾਬ ਸਰਕਾਰ ਨੇ ਰਜਿਸਟਰੀ ਸਬੰਧੀ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ | ਪਹਿਲਾ ਤਾਂ ਜ਼ਮੀਨ ਪਲਾਟ ਖ਼ਰੀਦਣ ਵਾਲਾ ਸਿਰਫ਼ ਸਬੰਧਿਤ ਤਹਿਸੀਲ ਜਾ ਸਬ ਤਹਿਸੀਲ ਵਿਚ ਹੀ ਰਜਿਸਟਰੀ ਕਰਵਾ ਸਕਦਾ ਸੀ | ਹੁਣ ਤੁਸੀਂ ਸਬੰਧਿਤ ਪੂਰੇ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ 'ਚ ਰਜਿਸਟਰੀ ਕਰਵਾ ਸਕੋਗੇ | ਪੰਜਾਬ ਸਰਕਾਰ ਦੀ ਇਸ ਸਕੀਮ ਨੂੰ ਸ਼ੁਰੂ ਕਰਨ ਲਈ ਸਬ ਤਹਿਸੀਲ ਖੂਈਆ ਸਰਵਰ 'ਚ ਈ.ਜੀ.ਰਜਿਸਟਰੀ ਕਾਊਾਟਰ ਬਣਾਉਣ ਲਈ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਜਦੋਂ ਇਸ ਸਬੰਧ ਵਿਚ ਖੂਈਆਂ ਸਰਵਰ ਦੇ ਨਾਇਬ ਤਹਿਸੀਲਦਾਰ ਮੰਗੂ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਈ.ਜੀ.ਰਜਿਸਟਰੀਆਂ ਦਾ ਕੰਮ ਇੱਕ ਜੁਲਾਈ ਤੋਂ ਸ਼ੁਰੂ ਹੋ ਜਾਵੇਗਾ |