ਜਲਾਲਾਬਾਦ, 17 ਜੂਨ (ਕਰਨ ਚੁਚਰਾ)-ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਈ.ਟੀ.ਟੀ. (ਡੀ.ਐਲ.ਐੱਡ) ਸੈਸ਼ਨ 2023-25 ਪਹਿਲੇ ਸਾਲ ਦੇ ਵਿਦਿਆਰਥੀਆਂ ਨਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ. ਨੀਤਿਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਤੀਜੇ 'ਚ ਕਰਮ ਅਨੁਸਾਰ ਰਾਜਵੰਤ ਕੌਰ ਨੇ 88.52 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਤਮੰਨਾ ਨੇ 87.91 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅੰਜਲੀ ਰਾਣੀ ਨੇ 87.39 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ | ਕਾਲਜ ਦੇ ਚੇਅਰਮੈਨ ਅਸ਼ੋਕ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਕੈਸ਼ੀਅਰ ਚੰਦਰ ਸ਼ੇਖਰ ਗੂੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਨੇ ਕਾਲਜ ਦੇ ਸ਼ਾਨਦਾਰ ਨਤੀਜਿਆਂ 'ਤੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ |