16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਡੀ.ਏ.ਵੀ. ਕਾਲਜ 'ਚ ਅੱਜ ਭਰੇ ਜਾਣਗੇ ਦਾਖ਼ਲਾ ਫਾਰਮ

ਅਜੀਤ ਡੈਸਕ 18-06-2025
ਫ਼ਾਜ਼ਿਲਕਾ, 17 ਜੂਨ (ਅਮਰਜੀਤ ਸ਼ਰਮਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲ਼ੋਂ ਸਾਂਝੇ ਤੌਰ 'ਤੇ ਬੀ. ਐੱਡ ਸੈਸ਼ਨ 2025-26 ਦੇ ਦਾਖਲਾ ਫਾਰਮ ਅੱਜ 18 ਜੂਨ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੇ ਪਿ੍ੰਸੀਪਲ ਡਾ.ਅਨੁਰਾਗ ਅਸੀਜਾ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਕੋਲੋਂ ਬਿਨਾ ਫ਼ੀਸ ਲਏ ਉਨ੍ਹਾਂ ਦੇ ਫਾਰਮ ਕਾਲਜ ਵਿਚ ਭਰੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਲਜ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਕਾਲਜ ਦਾ ਨਤੀਜਾ ਹਰ ਸਾਲ 100% ਰਹਿੰਦਾ ਹੈ | ਕਾਲਜ ਵਿਚ ਐਸ.ਸੀ.ਵਿਦਿਆਰਥੀਆਂ ਲਈ ਵਜ਼ੀਫ਼ਾ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ | ਡੀ.ਏ.ਵੀ.ਕਾਲਜ ਵਲ਼ੋਂ ਵਿਦਿਆਰਥੀ ਵਿਕਾਸ ਲਈ ਕਈ ਪ੍ਰਕਾਰ ਦੀਆਂ ਪਾਠ-ਸਹਾਇਕ ਕਿਰਿਆਵਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ | ਬੀ.ਐੱਡ ਕਰਨ ਲਈ 3 ਅਗਸਤ 2025 ਨੂੰ ਉੱਪਰ ਦੱਸੀਆਂ ਯੂਨੀਵਰਸਿਟੀਆਂ ਵਲ਼ੋਂ ਮਿਲ ਕੇ ਦਾਖਲਾ ਟੈਸਟ ਲਿਆ ਜਾ ਰਿਹਾ ਹੈ ਅਤੇ ਇਸ ਟੈਸਟ ਦੀ ਤਿਆਰੀ ਕਾਲਜ ਵਲ਼ੋਂ ਬਿਨਾਂ ਪੈਸਾ ਲਏ ਕਰਵਾਈ ਜਾਵੇਗੀ | ਇਸ ਟੈਸਟ ਆਧਾਰ 'ਤੇ ਹੀ ਵਿਦਿਆਰਥੀਆਂ ਨੂੰ ਬੀ.ਐਡ ਵਿਚ ਦਾਖ਼ਲਾ ਪ੍ਰਾਪਤ ਹੋਵੇਗਾ | ਬਿਨਾ ਟੈਸਟ ਦਿੱਤੇ ਕਿਸੇ ਵਿਦਿਆਰਥੀ ਨੂੰ ਬੀ.ਐਡ ਕਰਨ ਦੀ ਸਰਕਾਰ ਵਲ਼ੋਂ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ | ਸੋ ਚਾਹਵਾਨ ਵਿਦਿਆਰਥੀਆਂ ਦੀ ਕਾਲਜ ਵਲ਼ੋਂ ਬੀ.ਐੱਡ ਦਾਖ਼ਲਾ ਲੈਣ ਲਈ ਹਰ ਪ੍ਰਕਾਰ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਵਿਦਿਆਰਥੀ ਕਾਲਜ ਵਲ਼ੋਂ ਸਹਾਇਤਾ ਟੀਮ ਨਾਲ ਕਾਲਜ ਵਿਚ ਆ ਕੇ ਸੰਪਰਕ ਸਥਾਪਿਤ ਕਰ ਸਕਦਾ ਹੈ |
ਪਿਛਲੀ ਖ਼ਬਰ ਹਾਈਪਰਟੈਨਸ਼ਨ ਚੈੱਕਅਪ ਸਕਰੀਨਿੰਗ ਕੈਂਪ ਲਗਾਇਆ ਅਗਲੀ ਖ਼ਬਰ ਈ.ਟੀ.ਟੀ. ਦੇ ਨਤੀਜਿਆਂ 'ਚ ਲਾਲਾ ਜਗਤ ਨਰਾਇਣ ਕਾਲਜ ਦੀਆਂ ਵਿਦਿਆਰਥਣਾਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।