ਫ਼ਾਜ਼ਿਲਕਾ, 17 ਜੂਨ (ਅਮਰਜੀਤ ਸ਼ਰਮਾ)-ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਖੇਡ ਗਰਾੳਾੂਡ 'ਚ ਆਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਪੱਕਾ ਚਿਸ਼ਤੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਬੀ ਟੀਮ ਵਲ਼ੋਂ ਪਹਿਲਾ ਸ਼ਹੀਦ ਭਗਤ ਸਿੰਘ ਯਾਦਗਾਰੀ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ 32 ਟੀਮਾਂ ਨੇ ਹਿੱਸਾ ਲਿਆ | ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਦੌਰਾਨ ਕੀੜੀਆਂ ਵਾਲੀ, ਅਭੁੰਨ, ਲਾਧੂਕਾ , ਕਰਨੀ ਖੇੜਾ ਦੀਆਂ ਟੀਮਾਂ ਵਿਚਕਾਰ ਸੈਮੀਫਾਈਨਲ ਮੈਚ ਖੇਡੇ ਗਏ | ਅਭੁੰਨ ਤੇ ਲਾਧੂਕਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਹੋਇਆ | ਜਿਸ ਵਿਚ ਅਭੁੰਨ ਦੀ ਟੀਮ ਜੇਤੂ ਅਤੇ ਲਾਧੂਕਾ ਦੀ ਟੀਮ ਉਪ ਜੇਤੂ ਰਹੀ | ਬੰਟੀ ਸਚਦੇਵਾ, ਗੁਰੂ ਫਲੈਕਸ ਅਦਿਲ, ਰਾਏ ਸਿੱਖ ਆਜ਼ਾਦ ਸੈਨਾ ਪੰਜਾਬ ਚੇਅਰਮੈਨ ਕੁਲਦੀਪ ਕਚੂਰਾ, ਰਵੀ, ਸੋਨੂੰ ਸਿੰਘ ਆਜ਼ਾਦ ਸੋਚ ਨਵੀਂ ਸੋਚ ਪ੍ਰਧਾਨ, ਸਤਨਾਮ ਸਿੰਘ ਚੂਹੜੀ ਵਾਲਾ ਸੁਸਾਇਟੀ ਪ੍ਰਧਾਨ, ਮਾਸਟਰ ਗੁਰਮੀਤ ਸਿੰਘ, ਹਰਜਿੰਦਰ ਕੁਮਾਰ,ਮਾਸਟਰ ਇਨਕਲਾਬ ਸਿੰਘ ਗਿੱਲ, ਸੰਦੀਪ ਫ਼ੌਜੀ,ਵਿਪਨ ਚਾਵਲਾ ਨੇ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਖਿਡਾਰੀਆਂ ਨੂੰ ਇਨਾਮ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ | ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਾ ਚਾਹੀਦਾ ਹੈ | ਸੋਨੂੰ ਸਿੰਘ ਪ੍ਰਧਾਨ ਦਾ ਕਹਿਣਾ ਸੀ ਕਿ ਇਹ ਸਾਡਾ ਪਹਿਲਾ ਟੂਰਨਾਮੈਂਟ ਸੀ ਤੇ ਅਗਲਾ ਟੂਰਨਾਮੈਂਟ ਇਸ ਤੋਂ ਵੀ ਵਧੀਆ ਢੰਗ ਨਾਲ ਕਰਵਾਇਆ ਜਾਵੇਗਾ | ਬੰਟੀ ਸਚਦੇਵਾ ਵਲੋਂ ਟੀਮ ਨੂੰ ਖੇਡ ਕਿੱਟ, ਸਮਾਰਟ ਵਾਚ, ਟਰਾਫ਼ੀ 'ਤੇ ਕਈ ਹੋਰ ਗਿਫ਼ਟ ਦੇ ਕੇ ਸਹਿਯੋਗ ਦਿੱਤਾ | ਟੂਰਨਾਮੈਂਟ ਕਮੇਟੀ ਮੈਂਬਰ ਲਖਵਿੰਦਰ ਸਿੰਘ ਅਤੇ ਮਾਸਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਈਨਲ ਜੇਤੂ ਟੀਮ ਨੂੰ 11000 ਰੁਪਏ ਨਕਦ ਤੇ ਟਰਾਫ਼ੀ ਅਤੇ ਉਪ ਜੇਤੂ ਟੀਮ ਨੂੰ 7100 ਰੁਪਏ ਨਕਦ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦੀ ਸੀਰੀਜ਼ ਰਹੇ ਖਿਡਾਰੀਆਂ ਨੂੰ ਟਰਾਫ਼ੀਆਂ 'ਤੇ ਸਮਾਰਟ ਵਾਚ ਦੇ ਕੇ ਸਨਮਾਨਿਤ ਕੀਤਾ ਗਿਆ | ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਟੂਰਨਾਮੈਂਟ ਦੀ ਸਫਲਤਾ ਲਈ ਲਖਵਿੰਦਰ ਸਿੰਘ, ਜਸਵੰਤ ਸਿੰਘ, ਸਲਵਿੰਦਰ ਸਿੰਘ, ਸੁਪਰੀਮ ਸਿੰਘ ਗਿੱਲ ,ਬਲਵਿੰਦਰ ਸਿੰਘ, ਗੁਰਮੀਤ ਸਿੰਘ, ਸਾਹਿਲ, ਸੁੱਖਾ, ਸਮੀਰ, ਸੋਨੂੰ, ਸੰਦੀਪ, ਪੀਲੂ ਤੇ ਆਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਦੇ ਮੈਂਬਰ ਹਰਜਿੰਦਰ ਕੁਮਾਰ, ਵਿਜੇ, ਗੁਰਚਰਨ, ਲਵਪ੍ਰੀਤ ਸਿੰਘ , ਦੀਪੂ ,ਸਤਨਾਮ ਸਿੰਘ , ਸੁਰਜੀਤ ਸਿੰਘ 'ਤੇ ਪ੍ਰਧਾਨ ਸੋਨੂੰ ਸਿੰਘ ਵਲ਼ੋਂ ਪੂਰਨ ਸਹਿਯੋਗ ਦਿੱਤਾ ਗਿਆ |