16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕੰਨਿਆ ਸਕੂਲ ਦੇ ਅਧਿਆਪਕ ਅਮਿਤ ਬਤਰਾ ਦਾ ਸਨਮਾਨ

ਅਜੀਤ ਡੈਸਕ 18-06-2025
ਅਬੋਹਰ, 17 ਜੂਨ (ਸੁਖਜੀਤ ਸਿੰਘ ਬਰਾੜ)- ਸਥਾਨਕ ਪੀ.ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਕੰਮ ਕਰਦੇ ਤਹਿਸੀਲ ਅਤੇ ਸਕੂਲ ਮੀਡੀਆ ਇੰਚਾਰਜ ਅਧਿਆਪਕ ਅਮਿੱਤ ਬਤਰਾ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਨਮਾਨਿਤ ਕੀਤਾ ਗਿਆ ਹੈ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਦੱਸਿਆ ਕਿ ਪੀ.ਐਮ ਸ੍ਰੀ ਕੰਨਿਆ ਦੇ ਸਮਾਜਿਕ ਸਿੱਖਿਆ ਅਧਿਆਪਕ ਅਮਿੱਤ ਬਤਰਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਯੋਜਿਤ 15 ਦਿਨਾਂ ਗਿਆਨ ਅੰਜਨ ਸਮਰ ਕੈਂਪ 'ਚ ਹਿੱਸਾ ਲਿਆ ਸੀ | ਇਸ 'ਚ ਅਧਿਆਪਕ ਅਮਿੱਤ ਬਤਰਾ ਨੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਇਕ ਕੋਰੀਓਗ੍ਰਾਫੀ ਤਿਆਰ ਕਰਵਾਈ | ਜਿਸ ਦਾ ਵਿਸ਼ਾ ਸੀ ਧੀਆਂ ਦਾ ਸਤਿਕਾਰ ਕਰੋ ਪੁੱਤਰ ਵਾਂਗੂ ਪਿਆਰ ਕਰੋ | ਉਹ ਕੋਰੀਓਗ੍ਰਾਫੀ ਸਾਰਿਆਂ ਨੂੰ ਬਹੁਤ ਪਸੰਦ ਆਈ | ਖੇਤਰੀ ਸਚਿਵ ਪਰਮਿੰਦਰ ਸਿੰਘ, ਭਾਈ ਕਾਹਨ ਸਿੰਘ ਨਾਭਾ ਸਟੱਡੀ ਸੈਂਟਰ ਫ਼ਾਰ ਯੂਥ ਐਂਪਾਵਰਮੈਂਟ ਦੇ ਡਾਇਰੈਕਟਰ ਡਾ.ਮਨਦੀਪ ਸਿੰਘ, ਮੈਂਬਰ ਜਸਬੀਰ ਸਿੰਘ ਮਨ ਅਤੇ ਮਨਜੀਤ ਸਿੰਘ ਨੇ ਅਧਿਆਪਕ ਅਮਿੱਤ ਬਤਰਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਧਿਆਪਕ ਅਮਿੱਤ ਬਤਰਾ ਨੇ ਇਸ ਕੈਂਪ ਵਿਚ ਵਿਦਿਆਰਥੀਆਂ ਨੂੰ ਕੋਰੀਓਗ੍ਰਾਫੀ ਤਿਆਰ ਕਰਵਾਈ ਸੀ | ਅਧਿਆਪਕ ਅਮਿੱਤ ਬਤਰਾ ਦੀ ਅਗਵਾਈ ਹੇਠ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਮੇਲੇ ਵਿਚ ਪੀ.ਐਮ ਸ਼੍ਰੀ ਕੰਨਿਆ ਸਕੂਲ ਓਵਰਆਲ ਟਰਾਫ਼ੀ ਸਮੇਤ ਸਭ ਤੋਂ ਵੱਧ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ | ਪਿ੍ੰਸੀਪਲ ਸ਼੍ਰੀਮਤੀ ਸੁਨੀਤਾ ਬਿਲੰਦੀ ਨੇ ਅਧਿਆਪਕ ਅਮਿੱਤ ਬਤਰਾ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਜੋਤੀ ਬੀ.ਐੱਡ. ਕਾਲਜ ਦੇ ਡੀ.ਐਲ.ਐਡ (ਈ.ਟੀ.ਟੀ) ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ-ਵਧੀਕ ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।