ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਜੋਤੀ ਬੀ.ਐਡ. ਕਾਲਜ ਦੇ ਡੀ.ਐਲ.ਐਡ/ਈ.ਟੀ.ਟੀ ਸੈਸ਼ਨ (2023-25) ਦੇ ਪਹਿਲੇ ਸਾਲ ਦੀ ਪਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ | ਨਤੀਜੇ ਵਿਚ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਪਹਿਲੀ ਡਿਵੀਜ਼ਨ 'ਚ ਪ੍ਰੀਖਿਆ ਪਾਸ ਕੀਤੀ | ਕਾਲਜ ਦੀ ਪਿ੍ੰਸੀਪਲ ਡਾ. ਸ੍ਰੀਮਤੀ ਅਨੀਤਾ ਅਰੋੜਾ ਨੇ ਦੱਸਿਆ ਕਿ ਨਤੀਜੇ 'ਚ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਲੈ ਕੇ ਇਹ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਿ੍ਅੰਕਾ ਰਾਣੀ ਪੁੱਤਰੀ ਮੰਗਤ ਰਾਇ ਨੇ 87.73 ਫ਼ੀਸਦੀ ਅੰਕ ਪ੍ਰਾਪਤ ਕਰ ਪਹਿਲਾ ਸਥਾਨ, ਰੀਫਾ ਰਾਣੀ ਪੁੱਤਰੀ ਮਨੋਹਰ ਲਾਲ ਨੇ 87.13 ਫ਼ੀਸਦੀ ਅੰਕ ਪ੍ਰਾਪਤ ਕਰ ਦੂਜਾ,ਜ਼ੀਨਤ ਪੁੱਤਰੀ ਅਲੋਕ ਕੁਮਾਰ ਨੇ 86.95 ਫ਼ੀਸਦੀ ਅੰਕ ਪ੍ਰਾਪਤ ਕਰ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਇਸ ਦੇ ਨਾਲ ਰਜ਼ੀਆ ਪੁੱਤਰੀ ਸੁਭਾਸ਼ ਚੰਦਰ, ਹਰਪ੍ਰੀਤ ਕੌਰ ਪੁੱਤਰੀ ਕੁਲਜੀਤ ਸਿੰਘ, ਗਗਨਦੀਪ ਕੌਰ ਪੁੱਤਰੀ ਬੱਗੂ ਰਾਮ, ਵੀਨੀਤਾ ਪੁੱਤਰੀ ਖਜਾਨ ਸਿੰਘ, ਸ਼ਰੂਤੀ ਪੁੱਤਰੀ ਸੰਦੀਪ ਕੁਮਾਰ ਅਤੇ ਵੈਸ਼ਾਲੀ ਪੁੱਤਰੀ ਅਸ਼ੋਕ ਕੁਮਾਰ ਨੇ ਵੀ 86 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਤੀਜੇ ਸਥਾਨ ਵਿਚ ਆਪਣਾ ਨਾਮ ਦਰਜ ਕਰਵਾਇਆ | ਇਸ ਮੌਕੇ ਪਿ੍ੰਸੀਪਲ ਡਾ.ਸ੍ਰੀਮਤੀ ਅਨੀਤਾ ਅਰੋੜਾ, ਪ੍ਰਧਾਨ ਸੁਰਿੰਦਰ ਠਕਰਾਲ, ਸੈਕਟਰੀ ਡਾ. ਰੌਸ਼ਨ ਲਾਲ ਠੱਕਰ, ਰਿਟਾਇਰਡ ਪ੍ਰੋਫੈਸਰ ਸਤਪਾਲ ਗੁਪਤਾ, ਸੁਭਾਸ਼ ਅਰੋੜਾ ਅਤੇ ਪੂਰੇ ਸਟਾਫ਼ ਵਲ਼ੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ |