ਮੁੱਦਕੀ, 18 ਜੂਨ (ਭਾਰਤ ਭੂਸ਼ਨ ਅਗਰਵਾਲ)-ਬੀਤੇ ਦਿਨੀਂ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਦੇ ਸਮੇਂ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੌਰਾਨ ਯਾਤਰੀਆਂ ਸਮੇਤ ਕਰੀਬ 297 ਦੀ ਮੌਤ ਹੋ ਗਈ ਸੀ | ਇਸ ਦਰਦਨਾਕ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਐੱਸ.ਕੇ. ਐਨਰਜੀ ਪੁਆਇੰਟ ਪੈਟਰੋਲ ਪੰਪ ਦੇ ਮਾਲਕ ਸੁਰਿੰਦਰ ਕੁਮਾਰ ਚਾਵਲਾ ਮੁੱਦਕੀ ਨੇ ਕਿਹਾ ਕਿ ਇਹ ਹਾਦਸਾ ਸਦੀ ਦਾ ਬਹੁਤ ਵੱਡਾ ਹਾਦਸਾ ਵਾਪਰਿਆ ਹੈ | ਉਨ੍ਹਾਂ ਕਿਹਾ ਕਿ ਹਾਦਸਾ ਗ੍ਰਸਤ ਹਵਾਈ ਜਹਾਜ਼ ਮੈਡੀਕਲ ਕਾਲਜ ਦੇ ਹੋਸਟਲ ਦੀ ਉੱਪਰਲੀ ਇਮਾਰਤ ਨਾਲ ਟਕਰਾਉਣ 'ਤੇ ਹੋਸਟਲ 51 ਵਿਦਿਆਰਥੀ ਤੇ ਹੋਰ ਰਾਹਗੀਰ ਅਣਹੋਣੀ ਦਾ ਸ਼ਿਕਾਰ ਹੋ ਗਏ | ਇਸ ਹਵਾਈ ਹਾਦਸੇ ਵਿਚ ਇਕ ਬਚੇ ਵਿਅਕਤੀ 38 ਵਰਿ੍ਹਆਂ ਦੇ ਰਮੇਸ਼ ਵਿਸ਼ਵਾਸ ਦਾ ਬਚਣਾ ਵੀ ਕੁਦਰਤ ਦਾ ਵੱਡਾ ਕਿ੍ਸ਼ਮਾ ਹੈ | ਸੁਰਿੰਦਰ ਚਾਵਲਾ ਨੇ ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੀੜਾ ਸਹਿਣ ਕਰਨ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ |