30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਿੰਡ ਮਣਕਿਆਂ ਵਾਲੀ ਜਥੇਬੰਦੀ ਦੀ ਚੋਣ <br/>

ਅਜੀਤ ਡੈਸਕ 19-06-2025
ਖੋਸਾ ਦਲ ਸਿੰਘ, 18 ਜੂਨ (ਮਨਪ੍ਰੀਤ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਿੰਡ ਮਣਕਿਆਂ ਵਾਲੀ ਦੀ ਜਥੇਬੰਦੀ ਦੀ ਚੋਣ ਕੀਤੀ, ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਛੂਛਕ ਨੇ ਕੀਤੀ | ਮੀਟਿੰਗ 'ਚ ਗੁਰਜੰਟ ਸਿੰਘ ਗੋਗੋਆਣੀ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਕੁਲਦੀਪ ਸਿੰਘ ਬਲਾਕ ਸਕੱਤਰ, ਸੁਖਵੀਰ ਸਿੰਘ ਸਰਪੰਚ, ਅਨੰਦਪਾਲ ਸਿੰਘ ਛੂਛਕ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਸਰਬਸੰਮਤੀ ਨਾਲ ਵੀਰ ਸਿੰਘ ਨੂੰ ਇਕਾਈ ਦਾ ਪ੍ਰਧਾਨ, ਨਿਰੰਜਨ ਸਿੰਘ ਨੂੰ ਮੀਤ ਪ੍ਰਧਾਨ, ਬਲਤੇਜ ਸਿੰਘ ਨੂੰ ਜਨਰਲ ਸਕੱਤਰ, ਸਰਤਾਜ ਸਿੰਘ ਨੂੰ ਸਕੱਤਰ, ਪ੍ਰਗਟ ਸਿੰਘ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਇਕਾਈ ਪ੍ਰਧਾਨ ਵੀਰ ਸਿੰਘ ਅਤੇ ਸਮੂਹ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਲੜੇ ਜਾ ਰਹੇ ਸੰਘਰਸ਼ 'ਚ ਵੱਧ-ਚੜ੍ਹ ਕੇ ਭਾਗ ਲੈਣਗੇ | ਇਸ ਮੌਕੇ ਕਮੇਟੀ ਮੈਂਬਰ ਰਜਿੰਦਰ ਸਿੰਘ ਨੰਬਰਦਾਰ, ਡਾ. ਸਤਵੰਤ ਸਿੰਘ, ਹਰਮਨ ਸਿੰਘ, ਜਰਮਲ ਸਿੰਘ, ਰਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਕੁਲਵੰਤ ਸਿੰਘ, ਬਲਤੇਜ ਸਿੰਘ, ਗੁਰਸ਼ਰਨ ਸਿੰਘ, ਮੇਜਰ ਸਿੰਘ, ਜਸਵਿੰਦਰ ਸਿੰਘ ਕਮੇਟੀ ਮੈਂਬਰ, ਜੋਗਾ ਸਿੰਘ ਗੋਗੋਆਣੀ ਹਾਜ਼ਰ ਸਨ |

ਪਿਛਲੀ ਖ਼ਬਰ ਪਾਵਰਕਾਮ ਸੀ. ਐੱਚ. ਬੀ. ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਮੰਗਾਂ ਹੱਲ ਨਾ ਹੋਣ 'ਤੇ ਮੁੱਖ ਇੰਜੀਨੀਅਰ ਦੇ ਦ... ਅਗਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।