ਮੰਡੀ ਅਰਨੀਵਾਲਾ, 18 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਪਾਵਰਕਾਮ ਸੀ. ਐੱਚ. ਬੀ. ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਵਿਚ ਸੂਬਾ ਕਮੇਟੀ ਦੇ ਆਗੂ ਸਾਹਿਬਾਨ ਹਾਜ਼ਰ ਹੋਏ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਅੰਗਰੇਜ਼ ਸਿੰਘ, ਸੂਬਾ ਜਰਨਲ ਸਕੱਤਰ ਰਾਕੇਸ਼ ਕੁਮਾਰ ਲੰਬੀ, ਸੂਬਾ ਮੀਤ ਪ੍ਰਧਾਨ ਪਿ੍ਤਪਾਲ ਸਿੰਘ ਬੁੱਟਰ, ਸੂਬਾ ਕਾਨੂੰਨੀ ਸਲਾਹਕਾਰ ਬਲਰਾਮ, ਸੂਬਾ ਸਹਿ ਸਕੱਤਰ ਮਨਜੀਤ ਸਿੰਘ ਜ਼ੀਰਾ , ਸੂਬਾ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸੀ ਐੱਚ ਬੀ ਅਤੇ ਸੀ ਐੱਚ ਡਬਲਯੂ ਮੁਲਾਜ਼ਮਾਂ ਦੀਆ ਮੰਗਾ ਕਾਫ਼ੀ ਲੰਮੇ ਸਮੇਂ ਤੋਂ ਮੰਗਾ ਲਟਕਦੀਆਂ ਆ ਰਹੀਆਂ ਸਨ | ਇਨ੍ਹਾਂ ਮੰਗਾ ਨੂੰ ਹੱਲ ਕਰਨ ਲਈ ਅਨੇਕਾਂ ਮੀਟਿੰਗਾਂ ਮੁੱਖ ਇੰਜੀਨੀਅਰ ਜੀ ਦੇ ਦਫ਼ਤਰ ਵਿਖੇ ਹੋਇਆ ਮੀਟਿੰਗ ਵਿਚ ਮੁੱਖ ਇੰਜੀਨੀਅਰ ਵਲ਼ੋਂ ਥੱਲੇ ਦਫ਼ਤਰਾਂ ਵਿਚ ਪੱਤਰ ਜਾਰੀ ਕਰ ਦਿੱਤਾ ਜਾਂਦਾ ਸੀ ਪਰ ਉਸ ਨੂੰ ਕੋਈ ਲਾਗੂ ਨਹੀਂ ਕੀਤਾ ਜਾਂਦਾ ਸੀ | ਪਿਛਲੇ ਲੰਮੇ ਸਮੇਂ ਤੋ ਕਾਮਿਆ ਦੀ ਤਨਖ਼ਾਹ ਵਿਚ ਘਪਲੇ ਪਾਏ ਗੲ,ੇ ਕੁਛ ਸਾਥੀਆ ਦੀਆ ਤਨਖ਼ਾਹ ਪਿਛਲੇ 6 ਮਹੀਨੇ ਤੋ ਰੋਕਿਆ ਗਿਆ ਹੈ | ਇਸ ਤੋ ਇਲਾਵਾ 22 ਮਹੀਨੇ ਦਾ ਮੀਨਿਮ ਵੈਜੱਜ ਰੇਟਾਂ ਦਾ ਬਕਾਇਆ ਦਾ ਵੀ ਕੋਈ ਹੱਲ ਨਹੀਂ ਕੀਤਾ ਗਿਆ, ਹਾਦਸਾ ਪੀੜਤ ਪਰਿਵਾਰ ਨੂੰ ਕੰਪਨੀ ਵਲ਼ੋਂ ਕੋਈ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਗਈ, ਹੁਣ 30 ਜੂਨ ਤੋ ਪੁਰਾਣੀਆਂ ਕੰਪਨੀਆਂ ਆਪਣਾ ਕੰਮ ਛੱਡ ਰਹੀਆਂ ਹਨ, ਪਰ ਕਾਮਿਆ ਦਾ ਬਕਾਇਆ ਏਰੀਅਲ ਹਜੇ ਤੱਕ ਨਹੀਂ ਦਿੱਤਾ ਗਿਆ | ਇਸ ਕਰਕੇ ਇਨ੍ਹਾਂ ਸਾਰੀਆਂ ਮੰਗਾ ਦਾ ਅੱਜ ਹੱਲ ਕਰਵਾਉਣ ਲਈ ਮੁੱਖ ਇੰਜੀਨੀਅਰ ਜ਼ੋਨ ਬਠਿੰਡਾ ਦੇ ਦਫ਼ਤਰ ਅੱਗੇ ਪਰਿਵਾਰਾਂ ਅਤੇ ਬੱਚਿਆ ਸਮੇਤ ਹਾਦਸਾ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਮੰਗਾ ਦਾ ਮੰਗ ਪੱਤਰ ਅੱਜ ਡਾਕ ਰਾਹੀਂ ਅਤੇ ਈਮੇਲ ਰਾਹੀਂ ਮੁੱਖ ਇੰਜੀਨੀਅਰ ਬਠਿੰਡਾ ਦੇ ਦਫ਼ਤਰਾਂ ਵਿਚ ਪਹੁੰਚਾ ਦਿੱਤਾ ਗਿਆ ਹੈ | ਜਥੇਬੰਦੀ ਵਲ਼ੋਂ ਅਸੀਂ ਮੰਗ ਕਰਦੇ ਹਾਂ ਕਿ ਸੀ ਐੱਚ ਬੀ ਅਤੇ ਡਬਲਯੂ ਕਾਮਿਆ ਦੀਆ ਮੰਗਾ ਦਾ ਹੱਲ ਕੀਤਾ ਜਾਵੇ ਨਹੀਂ ਤਾਂ 26 ਜੂਨ ਨੂੰ ਮੁੱਖ ਇੰਜੀਨੀਅਰ ਬਠਿੰਡਾ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ |