30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਗਰ ਕੌਂਸਲ ਫ਼ਾਜ਼ਿਲਕਾ ਅੰਦਰ ਕਾਂਗਰਸੀ ਕੌਂਸਲਰਾਂ ਦੀ ਆਪਸੀ ਫੁੱਟ ਬਣੀ ਸ਼ਹਿਰ ਦੇ ਵਿਕਾਸ 'ਚ ਅੜਿੱਕਾ-'ਆਪ' ਆਗੂ <br/>

ਅਜੀਤ ਡੈਸਕ 19-06-2025
ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਦੇ ਪ੍ਰਧਾਨ ਵਲ਼ੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਰੋਹ 'ਚ ਆ ਕੇ ਪਲਟਵਾਰ ਕੀਤੇ ਹਨ | ਆਪ ਆਗੂ ਬੰਸੀ ਸਾਮਾ,ਆਪ ਆਗੂਆਂ ਕਾਕਾ ਡੋਗਰਾ ਨੇ ਪ੍ਰਧਾਨ ਸ੍ਰੀ ਸਚਦੇਵਾ 'ਤੇ ਦੋਸ਼ ਲਗਾਇਆ ਕਿ ਕਾਂਗਰਸੀ ਆਗੂ ਸਰਕਾਰ ਦੇ ਹਰ ਚੰਗੇ ਕੰਮ ਵਿਚ ਅੜਿੱਕਾ ਬਣਦੇ ਹਨ | ਉਨ੍ਹਾਂ ਕਿਹਾ ਕਿ ਸਾਢੇ 4 ਸਾਲ ਦੇ ਕਾਂਗਰਸ ਬੋਰਡ ਦੇ ਸਮੇਂ ਵਿਚ ਕੋਈ ਪ੍ਰਾਪਤੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰਾਂ ਦੀ ਆਪਸੀ ਫੁੱਟ ਦਾ ਖ਼ਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਫ਼ਾਜ਼ਿਲਕਾ 'ਤੇ ਜਦੋਂ ਦਾ ਕਾਂਗਰਸ ਦਾ ਬੋਰਡ ਬਣਿਆ ਹੈ ਉਸ ਦਿਨ ਤੋਂ ਫ਼ਾਜ਼ਿਲਕਾ ਦੇ ਵਿਕਾਸ ਦੇ ਕੰਮ ਬੰਦ ਹੋ ਗਏ | ਉਨ੍ਹਾਂ ਕਿਹਾ ਕਿ ਸਾਢੇ 4 ਸਾਲ ਸ਼ਹਿਰ ਦਾ ਵਿਕਾਸ ਨਹੀਂ ਕੀਤਾ | ਹੁਣ ਥੋੜੇ੍ਹ ਸਮੇਂ ਬਾਅਦ ਨਗਰ ਕੌਂਸਲ ਦੀਆਂ ਚੋਣਾਂ ਹਨ 'ਤੇ ਫ਼ਾਜ਼ਿਲਕਾ ਸ਼ਹਿਰ ਦੇ ਲੋਕ ਕਾਂਗਰਸੀ ਆਗੂਆਂ ਤੋਂ ਇਸ ਦੀ ਜਵਾਬਦੇਹੀ ਕਰਨਗੇ | ਉਨ੍ਹਾਂ ਕਿਹਾ ਕਿ ਇਸ ਦੇ ਡਰ ਵਜੋਂ ਨਗਰ ਕੌਂਸਲ ਦਾ ਪ੍ਰਧਾਨ ਗ਼ਲਤ ਬਿਆਨਬਾਜ਼ੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦਾ ਬੋਰਡ ਸ਼ਹਿਰ ਦਾ ਵਿਕਾਸ ਕਰਵਾ ਰਿਹਾ ਹੁੰਦਾ ਤਾਂ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਗਰ ਕੌਂਸਲ ਨਾ ਆਉਣਾ ਪੈਂਦਾ | ਸ੍ਰੀ ਮੈਣੀ ਨੇ ਕਿਹਾ ਕਿ ਮੈਂ ਨਗਰ ਕੌਂਸਲ ਜਾਂਦਾ ਹਾਂ ਤਾਂ ਆਪਣੇ ਘਰ ਦੇ ਕੰਮ ਨਹੀਂ ਕਰਵਾਉਂਦਾ, ਸਗੋਂ ਲੋਕਾਂ ਦੇ ਨਾਲ ਜਾਂਦਾ ਹਾਂ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲ਼ੋਂ ਫ਼ਾਜ਼ਿਲਕਾ ਸ਼ਹਿਰ ਦੇ ਵਿਕਾਸ ਲਈ ਕਈ ਨਵੇਂ ਪ੍ਰੋਜੈਕਟ ਦਿੱਤੇ ਹਨ, ਪਰ ਕਾਂਗਰਸ ਦਾ ਬੋਰਡ ਉਸ 'ਤੇ ਕੰਮ ਨਹੀਂ ਕਰਵਾ ਰਿਹਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਦਕੀ ਮਾਈਨਰ ਅਤੇ ਗੋਲੇਵਾਲਾ ਮਾਈਨਰ ਦੀਆਂ ਟੇਲਾਂ ਤੇ ਪਾਣੀ ਦੇਣ ਦੀ ਮੰਗ ਅਗਲੀ ਖ਼ਬਰ ਪਾਵਰਕਾਮ ਸੀ. ਐੱਚ. ਬੀ. ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਮੰਗਾਂ ਹੱਲ ਨਾ ਹੋਣ 'ਤੇ ਮੁੱਖ ਇੰਜੀਨੀਅਰ ਦੇ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।