ਫ਼ਾਜ਼ਿਲਕਾ, 20 ਜੂਨ(ਦਵਿੰਦਰ ਪਾਲ ਸਿੰਘ)-ਸ਼੍ਰੀ ਅਰੋੜਵੰਸ਼ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲ਼ੋਂ ਸ਼ਹਿਰ 'ਚ ਸੰਗਠਨ ਨੂੰ ਮਜ਼ਬੂਤੀ ਦੇਣ ਅਤੇ ਭਾਈਚਾਰੇ ਦੇ ਲੋਕਾਂ ਨੂੰ ਇੱਕਜੁੱਟ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਵਾਰਡਾਂ ਵਿਚ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ | ਇਸ ਪ੍ਰਕਿਰਿਆ ਦੀ ਅਗਵਾਈ ਸੋਸਾਇਟੀ ਦੇ ਪ੍ਰਧਾਨ ਅਰੁਣ ਵਧਵਾ ਅਤੇ ਚੇਅਰਮੈਨ ਐਡਵੋਕੇਟ ਰਿਤੇਸ਼ ਗਗਨੇਜਾ ਮਨੂ ਕਰ ਰਹੇ ਹਨ | ਦੋਹਾਂ ਅਹੁਦੇਦਾਰਾਂ ਦੀ ਅਗਵਾਈ 'ਚ ਸੋਸਾਇਟੀ ਦੇ ਸਮਾਜਿਕ, ਸਭਿਆਚਾਰਕ ਅਤੇ ਸੇਵਾ ਸੰਬੰਧੀ ਕੰਮਾਂ ਨੂੰ ਨਵੀਂ ਦਿਸ਼ਾ ਤੇ ਗਤੀ ਮਿਲ ਰਹੀ ਹੈ | ਸ਼੍ਰੀ ਅਰੋੜਵੰਸ਼ ਵੈੱਲਫੇਅਰ ਸੋਸਾਇਟੀ ਕਈ ਸਾਲਾਂ ਤੋਂ ਭਾਈਚਾਰੇ ਵਿਚ ਇੱਕਜੁੱਟਤਾ, ਸਹਿਯੋਗ, ਸਿੱਖਿਆ, ਸਿਹਤ ਅਤੇ ਜਨ ਕਲਿਆਣ ਨਾਲ ਜੁੜੇ ਕੰਮਾਂ ਲਈ ਸਰਗਰਮ ਹੈ | ਇਹ ਸੰਸਥਾ ਅਰੋੜਵੰਸ਼ ਭਾਈਚਾਰੇ ਨੂੰ ਇਕੱਠਾ ਕਰਕੇ ਉਸ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ | ਵੀਰਵਾਰ ਨੂੰ ਵਾਰਡ ਨੰਬਰ 15 'ਚ ਕਿ੍ਸ਼ਨ ਤਨੇਜਾ ਨੂੰ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵਨਿਯੁਕਤ ਪ੍ਰਧਾਨ ਕਿ੍ਸ਼ਨ ਤਨੇਜਾ ਨੇ ਸ਼੍ਰੀ ਅਰੋੜਵੰਸ਼ ਵੈੱਲਫੇਅਰ ਸੋਸਾਇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਸਥਾ ਦੇ ਉਦੇਸ਼ਾਂ ਦੀ ਪੂਰਤੀ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਰਾਜੂ ਕਾਮਰਾ, ਨਿਤਿਨ ਮੋਂਗਾ, ਵਿਸ਼ੂ ਅਨੇਜਾ, ਰਾਜੀਵ ਕਾਲੜਾ, ਬੰਟੀ ਚੋਪੜਾ, ਸੁਨੀਲ ਗਰੋਵਰ ਆਦਿ ਮੌਜੂਦ ਸਨ |