02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਡੀ.ਏ.ਵੀ. ਬੀ.ਐੱਡ ਕਾਲਜ ਵਿਖੇ ਦੋ ਦਿਨਾ ਏ.ਆਈ. ਵਰਕਸ਼ਾਪ ਲਗਾਈ

ਅਜੀਤ ਡੈਸਕ 21-06-2025
ਅਬੋਹਰ, 20 ਜੂਨ (ਵਿਵੇਕ ਹੂੜੀਆ)-ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਦੋ ਦਿਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਿੱਖਿਆ ਦੇ ਖੇਤਰ ਵਿਚ ਤਕਨੀਕੀ ਸਸ਼ਕਤੀਕਰਨ ਵਲ ਇੱਕ ਮਹੱਤਵਪੂਰਨ ਪਹਿਲ ਕੀਤੀ ਗਈ | ਇਹ ਵਰਕਸ਼ਾਪ ਵਿਚ ਕਾਲਜ ਦੇ ਡੀ.ਐਲ.ਐੱਡ.ਵਿਭਾਗ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਵਰਕਸ਼ਾਪ ਦੇ ਰਿਸੋਰਸਪਰਸਨ ਸਕਸ਼ਮ ਲੂਣਾ ਸਨ | ਜੋ ਕਿ ਡੀ.ਏ.ਵੀ ਕਾਲਜ, ਅਬੋਹਰ ਦੇ ਸਾਬਕਾ ਵਿਦਿਆਰਥੀ ਹਨ ਅਤੇ ਵਰਤਮਾਨ ਵਿਚ ਦੋ ਬਹੁ-ਰਾਸ਼ਟਰੀ ਕੰਪਨੀਆਂ ਵਿਚ ਇੱਕ ਸਫਲ ਏ.ਆਈ ਡਿਵੈਲਪਰ ਵਜੋਂ ਚੁਣੇ ਗਏ ਹਨ | ਉਹ ਕਈ ਵਾਰ ਰਾਸ਼ਟਰੀ ਪੱਧਰ ਦੇ ਹੈਕਾਥਨਾਂ ਵਿਚ ਚੋਟੀ ਦੇ 15 ਵਿਅਕਤੀਆਂ ਵਿਚ ਚੁਣੇ ਗਏ ਹਨ ਅਤੇ ਗੂਗਲ ਤੋਂ ਏ.ਆਈ ਵਿਸ਼ੇਸ਼ ਪ੍ਰਮਾਣੀਕਰਣ ਵੀ ਪ੍ਰਾਪਤ ਕਰ ਚੁੱਕੇ ਹਨ | ਸਕਸ਼ਮ ਲੂਣਾ ਨੇ ਏ.ਆਈ ਦੀ ਪਰਿਭਾਸ਼ਾ, ਇਸ ਦੇ ਇਤਿਹਾਸਕ ਵਿਕਾਸ ਅਤੇ ਵਰਤਮਾਨ ਵਿਚ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਤਕਨੀਕੀ ਖੇਤਰਾਂ ਵਿਚ ਇਸ ਦੀ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਏ.ਆਈ ਸਿਰਫ਼ ਇੱਕ ਤਕਨੀਕੀ ਵਿਸ਼ਾ ਨਹੀਂ ਹੈ, ਬਲਕਿ ਅੱਜ ਹਰ ਖੇਤਰ ਵਿਚ ਇੱਕ ਲੋੜ ਬਣ ਗਿਆ ਹੈ | ਉਨ੍ਹਾਂ ਨੇ ਪਾਵਰ ਪੁਆਇੰਟ ਪੇਸ਼ਕਾਰੀਆਂ ਅਤੇ ਵੀਡੀਓ ਕਲਿੱਪਾਂ ਜਿਵੇਂ ਕਿ ਮਸ਼ੀਨ ਲਰਨਿੰਗ, ਡੀਪ ਲਰਨਿੰਗ, ਚੈਟਜੀਪੀਟੀ, ਜੈਮਿਨੀ ਰਾਹੀਂ ਵਿਦਿਆਰਥੀਆਂ ਨੂੰ ਬੁਨਿਆਦੀ ਏ.ਆਈ ਸੰਕਲਪਾਂ ਸਿਖਾਈਆਂ | ਸਟੇਜ ਦਾ ਸੰਚਾਲਨ ਮੈਡਮ ਪਰਲ ਨਾਰੰਗ ਦੁਆਰਾ ਕੁਸ਼ਲਤਾ ਨਾਲ ਕੀਤਾ ਗਿਆ | ਦੂਜੇ ਦਿਨ ਵਰਕਸ਼ਾਪ ਦਾ ਫਾਰਮੈਟ ਹੋਰ ਵੀ ਦਿਲਚਸਪ ਸੀ | ਇਸ ਵਿਚ ਲਾਈਵ ਕੋਡਿੰਗ ਡੈਮੋ, ਏ.ਆਈ ਟੂਲਸ ਦੀ ਸਿਖਲਾਈ, ਅਤੇ ਏ.ਆਈ ਚੈਟਬੋਟਸ ਅਤੇ ਚਿੱਤਰ ਪਛਾਣ, ਕਲਾ ਸੂਚੀ ਆਦਿ ਵਰਗੇ ਪ੍ਰੋਜੈਕਟਾਂ 'ਤੇ ਕੀਤਾ ਗਿਆ ਕੰਮ ਸ਼ਾਮਲ ਸੀ | ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਇੱਕ ਪਾਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਜੀਵਨ ਨੂੰ ਆਸਾਨ ਬਣਾ ਰਿਹਾ ਹੈ ਅਤੇ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਹੋਰ ਖੇਤਰਾਂ ਵਿਚ ਕ੍ਰਾਂਤੀ ਲਿਆ ਰਿਹਾ ਹੈ | ਉੱਥੇ ਦੂਜੇ ਪਾਸੇ ਇਸ ਦੇ ਕੁੱਝ ਨੁਕਸਾਨਦੇਹ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਬਾਰੇ ਜਾਗਰੂਕਤਾ ਜ਼ਰੂਰੀ ਹੈ | ਵਰਕਸ਼ਾਪ ਦੌਰਾਨ ਸਕਸ਼ਮ ਲੂਣਾ ਨੇ ਵਿਦਿਆਰਥੀਆਂ ਨੂੰ ਏ.ਆਈ ਨਾਲ ਸਬੰਧਿਤ ਨੈਤਿਕ ਅਤੇ ਸਮਾਜਿਕ ਚਿੰਤਾਵਾਂ ਬਾਰੇ ਵੀ ਜਾਗਰੂਕ ਕੀਤਾ | ਸੈਸ਼ਨ ਦੇ ਅੰਤ ਵਿਚ ਇੱਕ ਓਪਨ ਹਾਊਸ ਇੰਟਰੈਕਸ਼ਨ ਵੀ ਆਯੋਜਿਤ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਏ.ਆਈ ਵਿਚ ਕੈਰੀਅਰ ਵਿਕਲਪਾਂ, ਕੋਰਸਾਂ ਅਤੇ ਮੁਫ਼ਤ ਆਨਲਾਈਨ ਪਲੇਟਫ਼ਾਰਮਾਂ ਬਾਰੇ ਸਵਾਲ ਪੁੱਛੇ | ਸ਼੍ਰੀ ਸਕਸ਼ਮ ਲੂਣਾ ਨੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਸਰਲ ਭਾਸ਼ਾ ਵਿਚ ਦਿੱਤੇ ਅਤੇ ਏ.ਆਈ ਖੇਤਰ ਵਿਚ ਕਦਮ ਰੱਖਣ ਲਈ ਉਪਯੋਗੀ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਸਕਸ਼ਮ ਲੂਣਾ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਤਕਨੀਕੀ ਯੁੱਗ ਵਿਚ, ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਲਈ ਡਿਜੀਟਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ | ਇਸ ਵਰਕਸ਼ਾਪ ਵਿਚ ਡਾ. ਸੁਨੀਲ ਓਝਾ, ਮੈਡਮ ਗਗਨਦੀਪ, ਮੈਡਮ ਰਾਜ, ਮੈਡਮ ਸ਼ੀਬਾ, ਮੈਡਮ ਤਨਵੀ, ਪ੍ਰੋਫੈਸਰ ਅਨਿਲ ਬਿਸ਼ਨੋਈ ਮੌਜੂਦ ਸਨ |
ਪਿਛਲੀ ਖ਼ਬਰ ਐਨ.ਸੀ.ਸੀ. 25 ਬਟਾਲੀਅਨ ਦਾ ਕੀਤਾ ਸਾਲਾਨਾ ਨਿਰੀਖਣ ਅਗਲੀ ਖ਼ਬਰ ਸ੍ਰੀ ਅਰੋੜਵੰਸ਼ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਵਾਰਡ ਪ੍ਰਧਾਨਾਂ ਦੀ ਨਿਯੁਕਤੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।